04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਵਿਕਸਤ ਭਾਰਤ ਸਰਕਾਰ ਦੇ ਨਿਰਮਾਣ ਵਿਚ ਵਿਕਸਤ ਪਿੰਡਾਂ ਦੀ ਇਕ ਨਵੀਂ ਰੂਪ-ਰੇਖਾ ਤਿਆਰ ਕਰੇਗਾ-ਨਿਧੜਕ ਸਿੰਘ ਬਰਾੜ <br/>

Ad Position 21
No active advertisement
ਅਜੀਤ ਡੈਸਕ 03-01-2026
ਮੋਗਾ, 2 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਭਾਜਪਾ ਦਫ਼ਤਰ ਮੋਗਾ ਵਿਚ ਸਾਬਕਾ ਰਾਜ ਸੂਚਨਾ ਕਮਿਸ਼ਨਰ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਨਿਧੜਕ ਸਿੰਘ ਬਰਾੜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜੋ ਵਿਕਸਤ ਭਾਰਤ ਦੇ ਨਿਰਮਾਣ ਵਿਚ ਵਿਕਸਤ ਪਿੰਡਾਂ ਦੀ ਇਕ ਨਵੀਂ ਰੂਪ-ਰੇਖਾ ਤਿਆਰ ਕਰੇਗਾ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ, ਜ਼ਿਲ੍ਹਾ ਜਰਨਲ ਸਕੱਤਰ ਐਸ.ਪੀ. ਮੁਖ਼ਤਿਆਰ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਗਿੱਲ, ਦੇਵ ਪਿ੍ਆ ਤਿਆਗੀ, ਸਾਬਕਾ ਐਮ.ਪੀ. ਕੇਵਲ ਸਿੰਘ, ਸ਼ਮਸ਼ੇਰ ਸਿੰਘ ਕੈਲਾ, ਬੋਹੜ ਸਿੰਘ ਗਿੱਲ, ਰਾਓ ਬਰਿੰਦਰ ਪੱਬੀ, ਅਮਰੀਕ ਸਿੰਘ, ਲਖਵੀਰ ਸਿੰਘ ਸੋਨੀ ਭੱਟੀ, ਬਲਵੰਤ ਸਿੰਘ, ਸੂਰਜ ਭਾਨ ਧਾਲੀਵਾਲ, ਗੀਤਾ ਆਰੀਆ ਤੋਂ ਇਲਾਵਾ ਭਾਜਪਾ ਵਰਕਰ ਅਤੇ ਆਗੂ ਹਾਜ਼ਰ ਸਨ | ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਇਸ ਇਤਿਹਾਸਕ ਐਕਟ ਬਾਰੇ ਪੇਂਡੂ ਖੇਤਰ ਵਿਚ ਭਰਮ ਫੈਲਾਉਣ ਅਤੇ ਆਮ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਯੋਜਨਾ ਉਨ੍ਹਾਂ ਦੇ ਫ਼ਾਇਦੇ ਲਈ ਬਣਾਈ ਗਈ ਹੈ, ਉਨ੍ਹਾਂ ਵਿਚ ਵਹਿਮ ਭਰਮ ਫੈਲਾ ਕੇ ਡਰਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਮਨਰੇਗਾ ਵਿਚ 100 ਦਿਨਾਂ ਦਾ ਕੰਮ ਮਿਲਦਾ ਸੀ, ਪਰ ਇਸ ਨਵੇਂ ਐਕਟ ਨਾਲ ਹੁਣ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਮਿਲੇਗੀ | ਤੈਅ ਸਮੇਂ ਵਿਚ ਕੰਮ ਨਾ ਮਿਲਣ ਦੀ ਸੂਰਤ ਵਿਚ ਬੇਰੁਜ਼ਗਾਰੀ ਭੱਤੇ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ | ਜੇਕਰ ਮਜ਼ਦੂਰੀ ਦੇਰੀ ਨਾਲ ਮਿਲੀ, ਤਾਂ ਵਾਧੂ ਰਾਸ਼ੀ ਦੇਣੀ ਪਵੇਗੀ | ਇਹ ਵੀ ਭਰਮ ਫੈਲਾਇਆ ਜਾ ਰਿਹਾ ਹੈ ਕਿ ਯੋਜਨਾਵਾਂ ਕੇਂਦਰ ਤੋਂ ਬਣ ਕੇ ਆਉਣਗੀਆਂ, ਜਦ ਕਿ ਅਸਲੀਅਤ ਇਹ ਹੈ ਕਿ ਗਰਾਮ ਪੰਚਾਇਤ ਅਤੇ ਗਰਾਮ ਸਭਾ ਹੀ ਆਪਣੇ ਪਿੰਡ ਦੇ ਵਿਕਾਸ ਦਾ ਖਰੜਾ ਤਿਆਰ ਕਰਨਗੀਆਂ ਕਿ ਪਿੰਡ ਵਿਚ ਕਿਹੜੇ-ਕਿਹੜੇ ਕੰਮ ਹੋਣ ਚਾਹੀਦੇ ਹਨ | ਪਰਿਵਾਰਾਂ ਦੀ ਰਜਿਸਟ੍ਰੇਸ਼ਨ, ਰੋਜ਼ਗਾਰ ਗਾਰੰਟੀ ਕਾਰਡ ਜਾਰੀ ਕਰਨਾ, ਕੰਮ ਦੀਆਂ ਅਰਜ਼ੀਆਂ ਲੈਣਾ ਅਤੇ ਯੋਜਨਾਵਾਂ ਬਣਾਉਣਾ ਇਹ ਸਾਰੀਆਂ ਜ਼ਿੰਮੇਵਾਰੀਆਂ ਗਰਾਮ ਪੰਚਾਇਤ ਦੀਆਂ ਹੋਣਗੀਆਂ | ਇਸ ਐਕਟ ਦੇ ਅਧੀਨ ਘੱਟੋ-ਘੱਟ 50 ਫ਼ੀਸਦੀ ਕੰਮ ਸਿੱਧੇ ਗਰਾਮ ਪੰਚਾਇਤਾਂ ਰਾਹੀਂ ਕਰਵਾਏ ਜਾਣਗੇ | ਇਸ ਨਾਲ ਸਥਾਨਕ ਲੋਕਾਂ ਨੂੰ ਕੰਮ ਮਿਲੇਗਾ ਅਤੇ ਪਿੰਡ ਦੀ ਲੋੜ ਅਨੁਸਾਰ ਵਿਕਾਸ ਹੋਵੇਗਾ | ਨਿਧੜਕ ਬਰਾੜ ਨੇ ਕਿਹਾ ਕਿ ਪਿਛਲੇ ਮਨਰੇਗਾ ਕਾਨੂੰਨ 'ਚ ਪੰਜਾਬ ਸਰਕਾਰ ਬਹੁਤ ਵੱਡੀ ਦੋਸ਼ੀ ਹੈ | ਕੁੱਲ ਪਿੰਡਾਂ ਵਿਚੋਂ ਸਿਰਫ਼ 5915 ਪਿੰਡਾਂ ਦਾ ਸੋਸ਼ਲ ਆਡਿਟ ਹੋਇਆ ਤੇ ਉਸ ਦੇ 10653 ਫ਼ਰਜ਼ੀ ਵਾੜੇ ਸਾਹਮਣੇ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਜੋ ਸੈਂਟਰ ਦੀ ਟੀਮ ਨੇ ਰਿਕਵਰੀ ਪਾਈ ਸੀ ਨਾ ਹੀ ਉਸ ਦਾ ਭੁਗਤਾਨ ਕੀਤਾ ਅਤੇ ਜਿਹੜਾ ਪੈਸਾ ਮਨਰੇਗਾ ਰਾਹੀਂ ਆਇਆ ਸੀ ਉਸ ਨੂੰ ਕਢਾ ਕੇ ਹੋਰ ਕੰਮਾਂ ਲਈ ਵਰਤਿਆ ਗਿਆ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਬਿਨਾਂ ਮਤਲਬ ਤੋਂ ਭਰਮ ਫੈਲਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਕੋ ਇਕ ਮਕਸਦ ਹੈ ਕਿ ਭਾਰਤ ਨੂੰ ਵਿਕਸਤ ਭਾਰਤ ਦੇ ਰੂਪ ਵਿਚ ਬਣਾਉਣਾ |

Ad Position 22
No active advertisement
ਪਿਛਲੀ ਖ਼ਬਰ ਡਾ. ਹਰਜੋਤ ਨੇ ਮੀਡੀਆ ਖ਼ਿਲਾਫ਼ ਦਰਜ ਐਫ.ਆਈ.ਆਰ ਦਰਜ ਨੂੰ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਅਗਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਨੇ ਸਜਾਇਆ ਨਗਰ ਕੀਰਤਨ <br/>
Ad Position 24