ਧਰਮਕੋਟ, 2 ਜਨਵਰੀ (ਪਰਮਜੀਤ ਸਿੰਘ)-ਮਨਦੀਪ ਸਿੰਘ ਮਣੀ ਮਠਾੜੂ ਫ਼ਰਨੀਚਰ ਡੈਕਰਜ ਵਾਲਿਆਂ ਨੂੰ ਉਸ ਸਮੇਂ ਭਾਰੀ ਕਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀਤ ਕੌਰ ਸੇਵਾ ਮੁਕਤ ਸਟਾਫ਼ ਨਰਸ ਪਤਨੀ ਸਵਰਗਵਾਸੀ ਮਹਿੰਦਰ ਸਿੰਘ ਸੇਵਾ ਮੁਕਤ ਜੇ.ਈ. ਅਚਾਨਕ ਸਦੀਵੀ ਵਿਛੋੜਾ ਦੇ ਗਏ, ਨੂੰ ਅੱਜ ਢੋਲੇ ਵਾਲਾ ਰੋਡ ਧਰਮਕੋਟ ਦੇ ਸ਼ਮਸ਼ਾਨ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸੁਖਜੀਤ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ ਕਾਂਗਰਸ, ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਧਰਮਕੋਟ, ਪ੍ਰਦੀਪ ਕੁਮਾਰ ਸ਼ਰਮਾ, ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ਸਰਪੰਚ, ਗੁਰਤਾਰ ਸਿੰਘ ਕਮਾਲ ਕੇ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਗੁਰਮੀਤ ਮੁਖੀਜਾ ਪ੍ਰਧਾਨ ਆੜ੍ਹਤੀ ਯੂਨੀਅਨ ਧਰਮਕੋਟ, ਗੁਰਬਖ਼ਸ਼ ਸਿੰਘ ਕੁੱਕੂ ਮੈਂਬਰ ਬਲਾਕ ਸੰਮਤੀ ਕਮਾਲ ਕੇ, ਹਰਪ੍ਰੀਤ ਸਿੰਘ ਰਿੱਕੀ ਚੇਅਰਮੈਨ ਪੀ.ਡੀ.ਐਫ. ਬੈਂਕ, ਵਿਜੇ ਬੱਤਰਾ ਪੈਸਟੀਡਾਈਜ ਵਾਲੇ, ਸਿਕਲ ਪੱਬੀ, ਜਨੇਸ਼ ਕੁਮਾਰ ਜੋਨੀ, ਪਵਨ ਕੁਮਾਰ ਰੇਲੀਆ ਪੀ.ਏ., ਲਖਵੀਰ ਸਿੰਘ, ਸ਼ਮਸ਼ੇਰ ਸਿੰਘ ਕੈਲਾ ਭਾਜਪਾ ਆਗੂ, ਕਰਮ ਚੰਦ ਅਗਰਵਾਲ ਪ੍ਰਾਪਰਟੀ ਐਡਵਾਈਜ਼ਰ, ਸੁਮਿਤ ਕੁਮਾਰ ਨੌਹਰੀਆ, ਡਾ. ਗੁਰਮੀਤ ਸਿੰਘ ਕੌਂਸਲਰ, ਭੋਲਾ ਸਿੰਘ ਕੌਂਸਲਰ, ਰਕੇਸ਼ ਕੁਮਾਰ, ਸੰਜੀਵ ਕੋਛੜ, ਬਲਦੇਵ ਸਿੰਘ ਆਰੇ ਵਾਲੇ, ਟੀ.ਟੀ. ਆਰੇ ਵਾਲੇ, ਰਾਜੂ, ਜੁਗਰਾਜ ਸਿੰਘ ਸਿੱਧੂ, ਗੁਰਜੰਟ ਸਿੰਘ ਚਾਹਲ, ਮਨਿੰਦਰਜੀਤ ਸਿੰਘ ਛਾਬੜਾ, ਭੁਪਿੰਦਰ ਸਿੰਘ ਸੌਂਦ, ਰਾਜਾ ਫ਼ਰਨੀਚਰ ਹਾਊਸ, ਜਗਜੀਤ ਸਿੰਘ ਫ਼ਰਨੀਚਰ ਹਾਊਸ, ਲਖਵਿੰਦਰ ਸਿੰਘ, ਪਰਵਿੰਦਰ ਸਿੰਘ ਸੋਢੀ, ਜੋਗਿੰਦਰ ਸਿੰਘ, ਬੌਬੀ ਰਾਜੂ ਪਿ੍ੰਟਿੰਗ ਪੈੱ੍ਰਸ ਵਾਲੇ, ਸਤੀਸ਼ ਕੁਮਾਰ ਪੈੱ੍ਰਸ ਰਿਪੋਰਟ, ਚਰਨ ਸਿੰਘ, ਗੁਰਵਿੰਦਰ ਸਿੰਘ, ਚੰਦ ਸਿੰਘ, ਸਾਰਜ ਸਿੰਘ ਕਾਲਾ ਆਦਿ ਹਾਜ਼ਰ ਸਨ |