07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਚਾਈਨਾ ਡੋਰ ਖ਼ਿਲਾਫ਼ ਸ਼ਹਿਰ ਦੀਆਂ ਸੰਸਥਾਵਾਂ ਨੇ ਖੋਲਿ੍ਹਆ ਮੋਰਚਾ-ਰਾਕੇਸ਼ ਸਿਤਾਰਾ, ਪ੍ਰੇਮ ਚੰਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ)-ਮੋਗਾ 'ਚ ਚਾਈਨਾ ਡੋਰ ਦੇ ਕਹਿਰ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ | ਹਰ ਰੋਜ਼ ਚਾਈਨਾ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ ਤੇ ਪਿਛਲੇ ਦੋ-ਤਿੰਨ ਦਿਨਾਂ ਵਿਚ ਕਈ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ | ਬੀਤੇ ਕੱਲ੍ਹ ਮੋਗਾ ਸ਼ਹਿਰ ਦਾ 15 ਸਾਲਾਂ ਬੱਚਾ ਕਰਨ ਛਾਬੜਾ ਵੀ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ | ਇਸ ਤੋਂ ਪਹਿਲਾਂ ਵੀ ਕਈ ਲੋਕ ਇਸ ਖ਼ਤਰਨਾਕ ਡੋਰ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਚੁੱਕੇ ਹਨ | ਸ਼ਹਿਰ ਵਾਸੀਆਂ ਵਲੋਂ ਚਾਈਨਾ ਡੋਰ ਦੀ ਖੁੱਲ੍ਹੀ ਵਿੱਕਰੀ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ, ਪਰ ਕਾਰਵਾਈ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹੀ | ਨਤੀਜਾ ਇਹ ਰਿਹਾ ਕਿ ਚਾਈਨਾ ਡੋਰ ਧੜੱਲੇ ਨਾਲ ਵਿਕਦੀ ਰਹੀ ਹੈ | ਹੁਣ ਜਦੋਂ ਪ੍ਰਸ਼ਾਸਨ ਇਸ 'ਤੇ ਰੋਕ ਲਗਾਉਣ 'ਚ ਨਾਕਾਮ ਰਿਹਾ, ਤਾਂ ਮੋਗਾ ਦੀਆਂ ਸਾਰੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੇ ਇਕੱਠੀਆਂ ਹੋ ਕੇ ਚਾਈਨਾ ਡੋਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ | ਅੱਜ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਧਾਨ ਇਕੱਠੇ ਹੋਏ ਤੇ ਇਕ ਮੰਚ ਤਿਆਰ ਕੀਤਾ ਗਿਆ, ਜਿਸ ਦਾ ਮਕਸਦ ਮੋਗਾ 'ਚ ਚਾਈਨਾ ਡੋਰ ਦੀ ਖ਼ਰੀਦੋ-ਫ਼ਰੋਖ਼ਤ 'ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ | ਮੀਟਿੰਗ ਦੌਰਾਨ ਰਾਕੇਸ਼ ਸਿਤਾਰਾ, ਵਿਕਾਸ ਕਪੂਰ ਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਨੇ ਕਿਹਾ ਕਿ ਹੁਣ ਸਿਰਫ਼ ਪ੍ਰਸ਼ਾਸਨ 'ਤੇ ਨਹੀਂ ਛੱਡਿਆ ਜਾਵੇਗਾ, ਸਗੋਂ ਸਮਾਜ ਸੇਵੀ ਸੰਸਥਾਵਾਂ ਖ਼ੁਦ ਨਿਗਰਾਨੀ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਖੇਤਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਲਹਿਰਾਇਆ ਕੌਮੀ ਝੰਡਾ <br/>
Ad Position 24