08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਖੇਤਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਕਿਸ਼ਨਪੁਰਾ ਕਲਾਂ, 27 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਆਸ-ਪਾਸ ਇਲਾਕੇ ਅੰਦਰ ਚੋਰਾਂ ਵਲੋਂ ਚੋਰੀ ਕਰਨ ਦਾ ਸਿਲਸਿਲਾ ਜਾਰੀ ਹੈ | ਪ੍ਰਧਾਨ ਅਵਤਾਰ ਸਿੰਘ ਮਾਨ ਨੇ ਦੱਸਿਆ ਕਿ ਮੈਂ ਕੱਲ੍ਹ ਆਲੂਆਂ 'ਤੇ ਸਪਰੇਅ ਕਰਨ ਲਈ ਆਪਣੇ ਮਜ਼ਦੂਰਾਂ ਸਮੇਤ ਪਹੁੰਚਿਆ ਤਾਂ ਪਾਣੀ ਲੈਣ ਲਈ ਮੋਟਰ ਚਲਾਉਣ ਲੱਗਾ ਉਦੋਂ ਪਤਾ ਲੱਗਿਆ ਕਿ ਮੋਟਰ ਨਾਲੋਂ ਕੇਬਲ ਚੋਰੀ ਹੋਈ ਹੈ, ਜਦ ਦੂਸਰੀ ਮੋਟਰ 'ਤੇ ਗਿਆ ਤਾਂ ਇਸੇ ਤਰ੍ਹਾਂ ਲਗ-ਪਗ ਛੇ-ਸੱਤ ਮੋਟਰਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਈਆਂ ਸਨ | ਪੀੜਤ ਕਿਸਾਨ ਨੇ ਦੱਸਿਆ ਕਿ ਕਿਸਾਨੀ ਨਾਲ ਸਬੰਧਿਤ ਸਪਰੇਅ ਕਰਨ ਵਾਲਾ ਪੰਪ, ਦਾਤੀ, ਕਹੀ ਤੇ ਹੋਰ ਜੋ ਵੀ ਕਿਸਾਨ ਦੇ ਕੰਮ ਆਉਣ ਵਾਲਾ ਸਮਾਨ ਹੁੰਦਾ ਹੈ, ਉਹ ਵੀ ਚੋਰਾਂ ਨੇ ਚੋਰੀ ਕਰ ਲਿਆ | ਪੀੜਤ ਕਿਸਾਨਾਂ ਨੇ ਦੱਸਿਆ ਕਿ ਜੇਕਰ ਅਸੀਂ ਸ਼ਾਮ ਨੂੰ ਗੇੜਾ ਮਾਰਨ ਜਾਂਦੇ ਹਾਂ ਤਾਂ ਰਸਤੇ ਵਿਚ ਲੁੱਟ ਖੋਹ ਹੋ ਜਾਂਦੀ ਹੈ ਤੇ ਜੇਕਰ ਅਸੀਂ ਸਵੇਰੇ ਸਪਰੇਅ ਕਰਨ ਜਾਂਦੇ ਹਾਂ ਤਾਂ ਸਾਨੂੰ ਤਾਰਾਂ, ਸਟਾਰਟਰ ਆਦਿ ਸਮਾਨ ਚੋਰੀ ਹੋ ਜਾਂਦਾ ਹੈ | ਪੀੜਤ ਕਿਸਾਨ ਪ੍ਰਧਾਨ ਅਵਤਾਰ ਸਿੰਘ ਮਾਨ, ਅਮਨਦੀਪ ਸਿੰਘ ਮਾਨ, ਮਲੂਕ ਸਿੰਘ ਭਾਊ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਕਾਬੂ ਕੀਤਾ ਜਾਵੇ ਤੇ ਚੋਰੀ ਦੀਆਂ ਘਟਨਾਵਾਂ ਤੋਂ ਨਿਜਾਤ ਦਿਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਘਰ 'ਚ ਵੜ ਕੇ ਲੁੱਟ ਕਰਨ ਵਾਲੇ ਚੋਰ ਗਰੋਹ ਦੇ ਚਾਰ ਮੈਂਬਰ ਕਾਬੂ <br/> ਅਗਲੀ ਖ਼ਬਰ ਚਾਈਨਾ ਡੋਰ ਖ਼ਿਲਾਫ਼ ਸ਼ਹਿਰ ਦੀਆਂ ਸੰਸਥਾਵਾਂ ਨੇ ਖੋਲਿ੍ਹਆ ਮੋਰਚਾ-ਰਾਕੇਸ਼ ਸਿਤਾਰਾ, ਪ੍ਰੇਮ ਚੰਦ <br/>
Ad Position 24