18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 01-02-2026
ਨੱਥੂਵਾਲਾ ਗਰਬੀ, 31 ਜਨਵਰੀ (ਨਵਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ ਜ਼ਿਲ੍ਹਾ ਆਗੂ ਜੁਗਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਦੱਦਾਹੂਰ ਵਿਚ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾਈ ਆਗੂ ਲਖਵੀਰ ਸਿੰਘ ਜੰਗ ਦੌਧਰ ਨੇ ਕਿਹਾ ਕੇਂਦਰ ਦੀ ਸਰਕਾਰ ਲਗਪਗ ਕਿਸਾਨ ਵਿਰੋਧੀ, ਮਜ਼ਦੂਰਾਂ ਵਿਰੋਧੀ, ਲੋਕ ਵਿਰੋਧੀ ਕਾਨੂੰਨਾਂ ਨੇ ਜਿਹੜੇ ਧੜਾਧੜ ਲੋਕਾਂ ਉੱਪਰ ਦਿਨੋਂ ਦਿਨ ਨਵੇਂ ਹਮਲੇ ਦੇ ਰੂਪ ਵਿਚ ਲੈ ਕੇ ਆ ਰਹੀ ਹੈ | ਬਿਜਲੀ ਬਿੱਲ 2025 ਨਾਲ ਕਿਸਾਨਾਂ, ਗਰੀਬ ਲੋਕਾਂ ਦੇ ਕੋਲੋਂ ਬਿਜਲੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਬਿਜਲੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਸੈਕਟਰ ਅਧੀਨ ਚਲਿਆ ਜਾਵੇਗਾ | ਜੁਗਰਾਜ ਸਿੰਘ ਦੱਦਾਹੂਰ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਹ ਸਾਰੇ ਬਿੱਲਾਂ ਨੂੰ ਭਾਵੇਂ ਲੋਕਾਂ ਦੇ ਵਿਚ ਪ੍ਰਚਾਰ ਰਹੀ ਹੈ ਅਤੇ ਮੁੱਖ ਮੰਤਰੀ ਟਵੀਟ ਕਰਕੇ ਬਿਜਲੀ ਬਿੱਲ ਦਾ ਵਿਰੋਧ ਕਰ ਰਹੇ ਹਨ ਪਰ ਉਹ ਸਿਰਫ ਟਵੀਟ ਕਰਕੇ ਹੀ ਸਾਰ ਰਹੇ ਹਨ | ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਪੰਜ ਫਰਵਰੀ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇਕ ਦਿਨ ਦੇ ਘਿਰਾਓ ਦੇ ਪ੍ਰੋਗਰਾਮ ਦੇ ਸੱਦੇ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਵੀ ਵੱਡਾ ਇਕੱਠ ਕੀਤੇ ਜਾਵੇਗਾ | ਮੀਟਿੰਗ ਵਿਚ ਇਕਾਈ ਪ੍ਰਧਾਨ ਚਮਕੌਰ ਸਿੰਘ, ਕਰਮਜੀਤ ਸਿੰਘ, ਸੁਖਰਾਜ ਸਿੰਘ, ਸਾਜਨ ਸ਼ਰਮਾ, ਮੀਤਾ ਸ਼ਰਮਾ, ਸੁਰਜੀਤ ਸਿੰਘ, ਹਰਜੀਤ ਸਿੰਘ, ਦਰਸ਼ਨ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਪਾਠਾਂ ਦੀ ਚੱਲ ਰਹੀ ਲੜੀ ਦੇ ਭੋਗ ਪਾਏ <br/> ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਦੇ ਆ ਰਹੇ ਲਗਾਤਾਰ ਵੀਜ਼ੇ <br/>
Ad Position 24