ਮੋਗਾ, 1 ਫਰਵਰੀ (ਅਸ਼ੋਕ ਬਾਂਸਲ)-ਮੋਗਾ ਸ਼ਹਿਰ 'ਚ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਲਗਾਤਾਰ ਮੋਹਰੀ ਰਹਿਣ ਵਾਲੇ ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਦੀ ਮੀਟਿੰਗ ਪ੍ਰਧਾਨ ਰਾਜੇਸ਼ ਅਰੋੜਾ ਦੀ ਪ੍ਰਧਾਨਗੀ ਹੇਠ ਭਾਰਤ ਮਾਤਾ ਮੰਦਰ ਵਿਚ ਹੋਈ | ਮੀਟਿੰਗ ਵਿਚ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਸਕੱਤਰ ਵਿਵੇਕ ਮਜੀਠੀਆ, ਸੋਸ਼ਲ ਮੀਡੀਆ ਇੰਚਾਰਜ ਅਕਸ਼ੈ ਗੁਲਾਟੀ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ, ਸੰਨੀ ਕਪੂਰ, ਦੀਪਕ ਸ਼ਰਮਾ, ਕਪਿਲ ਕਪੂਰ, ਅਸ਼ੋਕ ਅਰੋੜਾ, ਰਾਜੇਸ਼ ਧੀਮਾਨ ਕਾਕੂ, ਜਗਚਨਨ ਸਿੰਘ ਜੱਗੀ, ਅਮਨ ਮਹਿੰਦੀ ਅਤੇ ਹੋਰ ਮੈਂਬਰ ਮੌਜੂਦ ਸਨ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਕਲੱਬ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਲਈ 18ਵਾਂ ਸਾਲਾਨਾ ਸਮੂਹਿਕ ਕੰਨਿਆ ਦਾਨ ਸਮਾਰੋਹ ਐਤਵਾਰ, 5 ਅਪ੍ਰੈਲ ਨੂੰ ਧਵਨ ਪੈਲੇਸ, ਮੋਗਾ ਵਿਖੇ ਆਯੋਜਿਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਜੋ ਧੀ ਦੇ ਵਿਆਹ ਦਾ ਪ੍ਰਬੰਧ ਕਰਨ ਵਿਚ ਅਸਮਰਥ ਹੈ, ਉਹ ਕਿਸੇ ਵੀ ਕਲੱਬ ਮੈਂਬਰ ਨੂੰ ਅਰਜ਼ੀ ਦੇ ਸਕਦਾ ਹੈ | ਉਨ੍ਹਾਂ ਕਿਹਾ ਕਿ ਸਮੂਹਿਕ ਕੰਨਿਆ ਦਾਨ ਸਮਾਰੋਹ ਵਿਚ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਸਮਾਨ ਵੰਡਿਆ ਜਾਵੇਗਾ | ਸਮੂਹਿਕ ਕੰਨਿਆ ਦਾਨ ਸਮਾਰੋਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਅਧਿਕਾਰੀਆਂ ਨੂੰ ਸਮਾਰੋਹ ਲਈ ਡਿਊਟੀਆਂ ਸੌਂਪੀਆਂ ਗਈਆਂ ਹਨ | ਸਕੱਤਰ ਵਿਵੇਕ ਮਜੀਠੀਆ ਨੇ ਮੀਟਿੰਗ 'ਚ ਸ਼ਾਮਿਲ ਹੋਣ ਅਤੇ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਵਿਚਾਰਾਂ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |