11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬੱਧਨੀ ਕਲਾਂ 'ਚ ਨਸ਼ਿਆਂ ਖਿਲਾਫ਼ ਜਾਗਰੂਕਤਾ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 03-02-2026
ਬੱਧਨੀ ਕਲਾਂ, 2 ਫਰਵਰੀ (ਸੰਜੀਵ ਕੋਛੜ)-ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਗਰ ਪੰਚਾਇਤ ਬੱਧਨੀ ਕਲਾਂ ਦੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ, ਪ੍ਰਧਾਨ ਜਗਜੀਤ ਸਿੰਘ ਦੀਸ਼ਾ ਅਤੇ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਦੀ ਅਗਵਾਈ 'ਚ ਪਿੰਡਾਂ ਦੇ ਪਹਿਰੇਦਾਰਾਂ ਵਜੋਂ ਬਣਾਈਆਂ ਗਈਆਂ ਮੁਹੱਲਾ ਕਮੇਟੀਆਂ ਦੇ ਮੈਂਬਰਾਂ, ਨਗਰ ਪੰਚਾਇਤ ਦੇ ਅਧਿਕਾਰੀਆਂ, ਕੌਂਸਲਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੱਧਨੀ ਕਲਾਂ ਦੇ ਬਾਜ਼ਾਰਾਂ 'ਚ ਜਾਗਰੂਕਤਾ ਕੱਢੀ ਗਈ, ਇਹ ਰੈਲੀ ਨਗਰ ਪੰਚਾਇਤ ਦਫ਼ਤਰ ਤੋਂ ਸ਼ੁਰੂ ਹੋਈ | ਇਸ ਸਮੇਂ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਲਈ ਸੂਬਾ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਹੋ ਕੇ ਨਸ਼ਾ ਤਿਆਗਣ ਦੀ ਅਪੀਲ ਕੀਤੀ | ਇਸ ਸਮੇਂ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਮੌਤ ਦਾ ਖੇਡ ਖੇਡਦੇ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਘਿਨਾਉਣਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਸਗੋਂ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਆਮ ਨਾਗਰਿਕਾਂ ਨੂੰ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਅਜਿਹੇ ਅਨਸਰਾਂ ਖ਼ਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ, ਉੱਥੇ ਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਜਾਵੇਗਾ | ਪ੍ਰਧਾਨ ਜਗਜੀਤ ਸਿੰਘ ਦੀਸ਼ਾ ਨੇ ਸਮੂਹ ਕੌਂਸਲਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਅਜਿਹੇ ਕੰਮ ਕਰਨ ਵਾਲੇ ਵਿਅਕਤੀਆਂ ਦੀ ਮਦਦ ਨਾ ਕਰਨ ਦੀ ਅਪੀਲ ਕਰਦਿਆਂ ਨਸ਼ਿਆਂ ਵਿਰੁੱਧ ਲੜੇ ਜਾ ਰਹੇ ਯੁੱਧ ਦਾ ਹਿੱਸਾ ਬਣਨ ਲਈ ਕਿਹਾ | ਇਸ ਮੌਕੇ ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਬੀਬੀ ਇੰਦਰਜੀਤ ਕੌਰ ਕੌਂਸਲਰ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ, ਵਿਸ਼ਾਲ ਮਿੱਤਲ, ਕੁਲਦੀਪ ਸਿੰਘ ਅਮਨਾ ਯੂਥ ਪ੍ਰਧਾਨ, ਅੰਗਰੇਜ਼ ਸਿੰਘ ਗ਼ੌਰੀ ਮਾਨ ਕੌਂਸਲਰ, ਜਗਰਾਜ ਸਿੰਘ ਖੋਖਰ ਤੋਂ ਇਲਾਵਾ ਸਹਾਇਕ ਮਿਊਾਸੀਪਲ ਇੰਜੀਨੀਅਰ ਸੁਨੀਲ ਸਿਆਲ, ਸੁਰਜੀਤ ਸਿੰਘ ਸੈਨੇਟਰੀ ਇੰਸਪੈਕਟਰ, ਮਨਪ੍ਰੀਤ ਸਿੰਘ ਮਨੀ, ਗੌਰਵ ਅਰੋੜਾ, ਈਸ਼ਵਰ ਸਿੰਘ ਬੱਬੂ, ਯਾਦਵਿੰਦਰ ਸਿੰਘ, ਐਸ.ਪੀ. ਸਿੰਘ (ਸਾਰੇ ਸਟਾਫ਼ ਮੈਂਬਰ), ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ, ਕਾਂਸਟੇਬਲ ਬੇਅੰਤ ਸਿੰਘ ਸਮੇਤ ਹੋਰ ਵੀ ਪੁਲਿਸ ਕਰਮਚਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਧਰਮਕੋਟ ਨੂੰ ਦਿੱਤੇ ਗਏ ਥਾਪੜੇ ਨਾਲ ਵਰਕਰਾਂ 'ਚ ਖ਼ੁਸ਼ੀ ਅਗਲੀ ਖ਼ਬਰ ਮਜੀਠੀਆ ਨੂੰ ਮਿਲੀ ਜ਼ਮਾਨਤ ਨਾਲ ਸੱਚ ਦੀ ਜਿੱਤ ਹੋਈ-ਮਾਹਲਾ <br/>
Ad Position 24