10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਦੇ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ

ਮੋਗਾ, 10 ਅਕਤੂਬਰ (ਸੁਰਿੰਦਰਪਾਲ ਸਿੰਘ)-ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ਦੇ ਹੋਣਹਾਰ ਨਿਸ਼ਾਨੇਬਾਜ਼ਾਂ ਨੇ ਖੇਡਾਂ ਵਤਨ ਪੰਜਾਬ ਦੀਆਂ 2026-27 ਤਹਿਤ ਕਰਵਾਈ ਗਈ ਜ਼ਿਲ੍ਹਾ ਮੋਗਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਏਅਰ ਪਿਸਟਲ ਅਤੇ ਪੀਪ ਸਾਈਟ ਰਾਈਫ਼ਲ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਸਪਰਧਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ।

Ad Position 21
No active advertisement
ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਕੀਰਤਨ ਕਰਦੇ ਹੋਏ ਅਤੇ ਹਾਜ਼ਰ ਸੰਗਤ| ਤਸਵੀਰਾਂ : ਗੁਰਮੀਤ ਸਿੰਘ ਮਾਣੂੰਕੇ 11-10-2026
ਮੋਗਾ, 10 ਅਕਤੂਬਰ (ਸੁਰਿੰਦਰਪਾਲ ਸਿੰਘ)-ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ਦੇ ਹੋਣਹਾਰ ਨਿਸ਼ਾਨੇਬਾਜ਼ਾਂ ਨੇ ਖੇਡਾਂ ਵਤਨ ਪੰਜਾਬ ਦੀਆਂ 2026-27 ਤਹਿਤ ਕਰਵਾਈ ਗਈ ਜ਼ਿਲ੍ਹਾ ਮੋਗਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਏਅਰ ਪਿਸਟਲ ਅਤੇ ਪੀਪ ਸਾਈਟ ਰਾਈਫ਼ਲ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਸਪਰਧਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸਕੂਲ ਦੇ ਚੇਅਰਮੈਨ ਇੰਜ: ਜਨੇਸ਼ ਗਰਗ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਇਕਾਗਰਤਾ, ਅਨੁਸ਼ਾਸਨ, ਆਤਮ-ਵਿਸ਼ਵਾਸ, ਦ੍ਰਿੜ੍ਹ ਇਰਾਦੇ ਅਤੇ ਖੇਡ ਭਾਵਨਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਏਅਰ ਪਿਸਟਲ ਮੁਕਾਬਲਿਆਂ ਵਿਚ ਅੰਡਰ-14 ਲੜਕਿਆਂ ਦੇ ਵਰਗ ਵਿਚ ਗੁਰਸ਼ਨ ਸਿੰਘ ਨੇ ਤੀਜਾ ਸਥਾਨ, ਅੰਡਰ-14 ਲੜਕੀਆਂ ਦੇ ਵਰਗ ਵਿਚ ਗੁਨਰੀਤ ਕੌਰ ਨੇ ਦੂਜਾ ਅਤੇ ਬਰਕਤ ਕੌਰ ਨੇ ਤੀਜਾ ਸਥਾਨ, ਅੰਡਰ-17 ਲੜਕੀਆਂ ਦੇ ਵਰਗ ਵਿਚ ਰੁਬਲਪ੍ਰੀਤ ਨੇ ਦੂਜਾ, ਅੰਡਰ-21 ਲੜਕਿਆਂ ਦੇ ਏਅਰ ਪਿਸਟਲ ਮੁਕਾਬਲੇ ਵਿਚ ਗੁਰਕੀਤ ਸਿੰਘ ਨੇ ਦੂਜਾ ਸਥਾਨ, ਜਦ ਕਿ ਅੰਡਰ-21 ਲੜਕੀਆਂ ਦੇ ਵਰਗ ਵਿਚ ਗੁਰਨੂਰਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਪੀਪ ਸਾਈਟ ਰਾਈਫ਼ਲ ਮੁਕਾਬਲਿਆਂ ਵਿਚ ਵੀ ਟੀ.ਐਲ.ਐਫ. ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੇ ਵਰਗ ਵਿਚ ਨਵਰੀਤ ਕੌਰ ਨੇ ਤੀਜਾ, ਅੰਡਰ-1 7 ਲੜਕੀਆਂ ਦੇ ਵਰਗ ਵਿਚ ਸਹਜਲੀਨ ਕੌਰ ਨੇ ਪਹਿਲਾ ਸਥਾਨ ਅਤੇ ਹਸਰਤ ਕੌਰ ਧਾਲੀਵਾਲ ਨੇ ਤੀਜਾ ਸਥਾਨ, ਅੰਡਰ-21 ਲੜਕਿਆਂ ਦੇ ਵਰਗ ਵਿਚ ਜਗਤਤੇਸ਼ਵਰ ਸਿੰਘ ਨੇ ਤੀਜਾ ਸਥਾਨ, ਜਦ ਕਿ ਅੰਡਰ-21 ਲੜਕੀਆਂ ਦੇ ਵਰਗ ਵਿਚ ਅਰਸ਼ਨੂਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰਬੰਧਕਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਲਗਾਤਾਰ ਅਭਿਆਸ, ਅਨੁਸ਼ਾਸਨ ਅਤੇ ਆਪਣੇ ਟੀਚੇ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼ੂਟਿੰਗ ਵਰਗੀ ਖੇਡ ਵਿਚ ਇਕਾਗਰਤਾ ਅਤੇ ਮਾਨਸਿਕ ਸੰਤੁਲਨ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ ਅਤੇ ਟੀ.ਐਲ.ਐਫ. ਦੇ ਵਿਦਿਆਰਥੀਆਂ ਨੇ ਇਨ੍ਹਾਂ ਗੁਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਪ੍ਰਵੀਨ ਗਰਗ, ਚੇਅਰਮੈਨ ਇੰਜ: ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਿਰਫ਼ ਵਿੱਦਿਅਕ ਖੇਤਰ ਵਿਚ ਹੀ ਨਹੀਂ, ਸਗੋਂ ਖੇਡਾਂ ਦੇ ਖੇਤਰ ਵਿਚ ਵੀ ਅੱਗੇ ਵਧਣ ਲਈ ਢੁਕਵੇਂ ਮੌਕੇ ਅਤੇ ਮਾਰਗ-ਦਰਸ਼ਨ ਪ੍ਰਦਾਨ ਕਰਨ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਮੈਰਾਥਨ ’ਚ ਸਪਰਿੰਗ ਡਿਊ ਸਕੂਲ ਨੇ ਜਿੱਤੇ ਮੈਡਲ ਅਗਲੀ ਖ਼ਬਰ ਆਪ ਵਾਲਿਆਂ ਦੀ ਅਖੌਤੀ ਇਨਕਲਾਬੀ ਅਤੇ ਕੱਟੜ ਇਮਾਨਦਾਰੀ ਆਈ ਸਾਹਮਣੇ-ਐਡਵੋਕੇਟ ਰਵੀ ਗਰੇਵਾਲ
Ad Position 24