10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਾਰਡ ਜਾਰੀ ਕਰਦੇ ਹੋਏ ਆਦਰਸ਼ ਦੁਸਹਿਰਾ ਕਮੇਟੀ ਮੈਂਬਰ ਧਰਮਕੋਟ ’ਚ 35ਵਾਂ ਦੁਸਹਿਰਾ ਉਤਸਵ 15 ਤੋਂ ਮਨਾਇਆ ਜਾਵੇਗਾ

ਧਰਮਕੋਟ, 10 ਅਕਤੂਬਰ (ਪਰਮਜੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਪਾਵਨ ਤਿਉਹਾਰ ਦੁਸਹਿਰੇ ਨੂੰ ਲੈ ਕੇ ਧਰਮਕੋਟ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਦਰਸ਼ ਦਸਹਿਰਾ ਕਮੇਟੀ ਧਰਮਕੋਟ ਵਲੋਂ 35ਵਾਂ ਵਿਸ਼ਾਲ ਦੁਸਹਿਰਾ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ।

Ad Position 21
No active advertisement
ਅਜੀਤ ਡੈਸਕ 11-10-2026
ਧਰਮਕੋਟ, 10 ਅਕਤੂਬਰ (ਪਰਮਜੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਪਾਵਨ ਤਿਉਹਾਰ ਦੁਸਹਿਰੇ ਨੂੰ ਲੈ ਕੇ ਧਰਮਕੋਟ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਦਰਸ਼ ਦਸਹਿਰਾ ਕਮੇਟੀ ਧਰਮਕੋਟ ਵਲੋਂ 35ਵਾਂ ਵਿਸ਼ਾਲ ਦੁਸਹਿਰਾ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਉਗਰ ਸੈਨ ਨੌਹਰੀਆ, ਮੁਕੇਸ਼ ਕੁਮਾਰ ਸ਼ਰਮਾ, ਪੰਡਤ ਪ੍ਰੀਤਮ ਲਾਲ ਭਾਰਦਵਾਜ, ਡਾ. ਹਰਜਿੰਦਰਪਾਲ ਸ਼ਾਸਤਰੀ, ਰਾਜੂ ਟੇਲਰ ਮਾਸਟਰ ਅਤੇ ਸਰਗਰਮ ਮੈਂਬਰ ਸਾਜਨ ਛਾਬੜਾ ਸਮੇਤ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ਦੁਸਹਿਰਾ ਉਤਸਵ 15 ਅਕਤੂਬਰ ਤੋਂ 20 ਅਕਤੂਬਰ 2026 ਤੱਕ ਏ.ਡੀ. ਸਕੂਲ ਦੀਆਂ ਗਰਾਊਂਡਾਂ ਵਿਖੇ ਮਨਾਇਆ ਜਾਵੇਗਾ। ਪ੍ਰੋਗਰਾਮ ਅਨੁਸਾਰ 15 ਅਕਤੂਬਰ 2026 ਦਿਨ ਵੀਰਵਾਰ ਨੂੰ ਸ਼ਾਮ ਨੂੰ ਸਰਾਂ ਲਾਲਾ ਗੋਪੀ ਮੱਲ ਨੌਹਰੀਆ ਤੋਂ ਸ਼ਾਨਦਾਰ ਰਾਮ ਬਰਾਤ ਦੀ ਰਵਾਨਗੀ ਹੋਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਜਾਵੇਗੀ। ਉਸੇ ਦਿਨ ਸ਼ਾਮ ਨੂੰ ਸਰਕਾਰੀ ਹਸਪਤਾਲ ਦੇ ਨੇੜੇ ਬੜੀ ਧੂਮ-ਧਾਮ ਨਾਲ ਰਾਮ ਵਿਆਹ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ 20 ਅਕਤੂਬਰ ਨੂੰ ਏ.ਡੀ. ਸਕੂਲ ਦੀਆਂ ਗਰਾਊਂਡਾਂ ਵਿਖੇ ਦੁਸਹਿਰੇ ਦਾ ਮੁੱਖ ਪਾਵਨ ਤਿਉਹਾਰ ਮਨਾਇਆ ਜਾਵੇਗਾ, ਜਿੱਥੇ ਭਗਵਾਨ ਰਾਮ ਵਲੋਂ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ ਜਾਵੇਗਾ। ਅੱਜ ਇਸ ਸਬੰਧੀ ਕਮੇਟੀ ਵਲੋਂ ਪ੍ਰੋਗਰਾਮ ਦਾ ਸੱਦਾ ਕਾਰਡ ਵੀ ਜਾਰੀ ਕਰ ਦਿੱਤ ਾ ਗਿਆ ਹੈ। ਆਦਰਸ਼ ਦੁਸਹਿਰਾ ਕਮੇਟੀ ਦੇ ਸਰਗਰਮ ਮੈਂਬਰ ਉਗ੍ਰਸੈਨ ਨੌਹਰੀਆ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਉਤਸਵ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਕੈਨੇਡਾ ਸਟੱਡੀ ਵੀਜ਼ਾ ਲਈ ਬਣਿਆਂ ਵਿਦਿਆਰਥੀਆਂ ਦੀ ਪਹਿਲੀ ਪਸੰਦ-ਗੁਰਮਿਲਾਪ ਸਿੰਘ ਡੱਲਾ ਅਗਲੀ ਖ਼ਬਰ ਮੈਰਾਥਨ ’ਚ ਸਪਰਿੰਗ ਡਿਊ ਸਕੂਲ ਨੇ ਜਿੱਤੇ ਮੈਡਲ
Ad Position 24