ਬੱਧਨੀ ਕਲਾਂ, 2 ਫਰਵਰੀ (ਸੰਜੀਵ ਕੋਛੜ)-ਵਿਧਾਨ ਸਭਾ 2027 ਦੀਆਂ ਚੋਣਾਂ 'ਚ ਭਾਵੇਂ ਅਜੇ ਲੰਮਾ ਸਮਾਂ ਬਾਕੀ ਪਿਆ ਹੈ, ਪਰ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਉਸ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ, ਬੀਤੇ ਕੱਲ੍ਹ ਪਿੰਡ ਬੁੱਟਰ ਕਲਾਂ ਵਿਖੇ ਵੱਖ-ਵੱਖ ਪਾਰਟੀਆਂ 'ਚੋਂ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਕਰਵਾਉਣ ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੂੰ ਜਿਉਂ ਹੀ ਥਾਪੜਾ ਦਿੰਦਿਆਂ ਉਸ ਦਾ ਹੱਥ ਉੱਪਰ ਕਰਕੇ ਪਾਰਟੀ ਅਤੇ ਰਾਜਵਿੰਦਰ ਸਿੰਘ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨ ਦੀ ਅਪੀਲ ਕੀਤੀ, ਉਸੇ ਸਮੇਂ ਬਹੁਤ ਵੱਡੀ ਗਿਣਤੀ 'ਚ ਇਕੱਤਰ ਹੋਏ ਆਗੂਆਂ ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਪਈ, ਸ਼ੋ੍ਰਮਣੀ ਅਕਾਲੀ ਦਲ ਜ਼ਿੰਦਾਬਾਦ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਵਰਕਰਾਂ ਨੇ ਪਾਰਟੀ ਪ੍ਰਧਾਨ ਨੂੰ ਉਸੇ ਸਮੇਂ ਸ. ਧਰਮਕੋਟ ਨੂੰ ਹਲਕਾ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਐਲਾਨਣ ਦੀ ਗੱਲ ਕਰਦਿਆਂ ਬਹੁਤ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ | ਰਾਜਵਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਅਤੇ ਵਰਕਰਾਂ ਨੂੰ ਉਨ੍ਹਾਂ ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਰਕਰ ਦੀ ਗੱਲ ਪਾਰਟੀ ਆਗੂਆਂ ਤੱਕ ਪਹੰੁਚਾਉਣ ਅਤੇ ਉਨ੍ਹਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ 'ਤੇ ਕਰਵਾਉਣ ਨੂੰ ਉਹ ਤਰਜੀਹ ਦੇਣਗੇ | ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ, ਖਣਮੁੱਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ, ਸੰਜੀਤ ਸਿੰਘ ਸੰਨੀ ਗਿੱਲ, ਬੀਬੀ ਨਰਿੰਦਰ ਕੌਰ ਰਣੀਆਂ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਰਜਿੰਦਰ ਸਿੰਘ ਡੱਲਾ, ਐਡਵੋਕੇਟ ਅਮਰਿੰਦਰ ਸਿੰਘ ਵਿੱਕੀ ਧਾਲੀਵਾਲ, ਹਰਪ੍ਰੀਤ ਸਿੰਘ ਲਵਲੀ ਘੋਲੀਆਂ, ਸੁਖਹਰਪ੍ਰੀਤ ਸਿੰਘ ਰੋਡੇ, ਹਰਭੁਪਿੰਦਰ ਸਿੰਘ ਲਾਡੀ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਅਮਨਦੀਪ ਸਿੰਘ ਸੋਢੀ, ਜਸਦੀਪ ਸਿੰਘ ਡਾਲਾ, ਡਾ. ਜਗਤਾਰ ਸਿੰਘ ਮੱਲ੍ਹੀ, ਕਰਨੈਲ ਸਿੰਘ ਦੌਧਰ, ਗੁਰਦਰਸ਼ਨ ਸਿੰਘ ਧਾਲੀਵਾਲ, ਸੰਦੀਪ ਸ਼ਰਮਾ ਮੀਨੀਆਂ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਚੈਨ ਸਿੰਘ ਪ੍ਰਧਾਨ, ਨਾਹਰ ਸਿੰਘ ਪ੍ਰਧਾਨ ਤੋਂ ਇਲਾਵਾ ਹੋਰ ਹਾਜ਼ਰ ਸਨ |