11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਹੈਰੋਇਨ ਸਮੇਤ ਤਿੰਨ ਕਾਬੂ

Ad Position 21
No active advertisement
ਅਜੀਤ ਡੈਸਕ 03-02-2026
ਕਿਸ਼ਨਪੁਰਾ ਕਲਾਂ, 2 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੁਲਿਸ ਚੌਂਕੀ ਇੰਚਾਰਜ ਗੁਰਬਿੰਦਰ ਸਿੰਘ ਕਿਸ਼ਨਪੁਰਾ ਕਲਾਂ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਅੱਡਾ ਇੰਦਰਗੜ੍ਹ ਵਿਖੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸੇਵਕ ਸਿੰਘ ਭੋਲੂ ਪੁੱਤਰ ਹੀਰਾ ਸਿੰਘ ਵਾਸੀ ਅਲਾਦੀਨ ਪੁਰ ਜ਼ਿਲ੍ਹਾ ਤਰਨਤਾਰਨ, ਨਿਸ਼ਾਨ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਪਰਮਿੰਦਰ ਸਿੰਘ ਘੋਗਾ ਪੁੱਤਰ ਅੰਗਰੇਜ਼ ਸਿੰਘ ਵਾਸੀ ਆਸਲ ਤਹਿ ਪੱਟੀ ਜ਼ਿਲ੍ਹਾ ਤਰਨਤਾਰਨ ਜੋ ਕਿ ਹੈਰੋਇਨ ਵੇਚਣ ਦੇ ਆਦੀ ਹਨ ਅਤੇ ਚੌਂਕੀ ਇੰਚਾਰਜ ਗੁਰਬਿੰਦਰ ਸਿੰਘ, ਸਹਾਇਕ ਥਾਣੇਦਾਰ ਸਾਹਿਬ ਸਿੰਘ, ਪੀ.ਜੀ.ਐਚ. ਕੁਲਵੰਤ ਸਿੰਘ, ਪੀ.ਐਚ.ਜੀ. ਗੁਰਮੇਜ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਇੰਦਰਗੜ੍ਹ ਵਿਖੇ ਗਾਹਕਾਂ ਦੀ ਉਡੀਕ ਕਰ ਰਹੇ ਸਨ ਤੇ ਉਨ੍ਹਾਂ 'ਤੇ ਰੇਡ ਕੀਤੀ ਤਾਂ ਸੇਵਕ ਸਿੰਘ ਭੋਲੂ ਪੁੱਤਰ ਹੀਰਾ ਸਿੰਘ ਵਾਸੀ ਅਲਾਦੀਨ ਪੁਰ ਜ਼ਿਲ੍ਹਾ ਤਰਨਤਾਰਨ, ਨਿਸ਼ਾਨ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਪਰਮਿੰਦਰ ਸਿੰਘ ਘੋਗਾ ਪੁੱਤਰ ਅੰਗਰੇਜ਼ ਸਿੰਘ ਵਾਸੀ ਆਸਲ ਤਹਿ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ 115 ਗ੍ਰਾਮ ਹੈਰੋਇਨ ਨੂੰ ਕਾਬੂ ਕਰਦਿਆਂ ਮੁਕੱਦਮਾ ਦਰਜ ਕਰਕੇ ਥਾਣਾ ਧਰਮਕੋਟ ਭੇਜਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਕਣਕ ਪਿਲੰਥਾਂ ਦੀ ਨਵੀਂ ਜਗ੍ਹਾ ਦੇ ਵਿਰੋਧ 'ਚ ਦੌਲੇਵਾਲਾ ਮਾਇਰ ਵਿਖੇ ਧਰਨਾ ਅਗਲੀ ਖ਼ਬਰ ਸੁਖਾਨੰਦ ਕਤਲ ਕਾਂਡ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਸਮਾਲਸਰ ਥਾਣੇ ਅੱਗੇ ਧਰਨਾ ਲਾਇਆ
Ad Position 24