06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਦੇਸ਼ ਦੀ ਖ਼ੁਸ਼ਹਾਲੀ ਲਈ ਖੇਤੀ ਖੇਤਰ ਦਾ ਵਿਕਾਸ ਜ਼ਰੂਰੀ- ਡਾ. ਬਰਾੜ <br/>

Ad Position 21
No active advertisement
ਅਜੀਤ ਡੈਸਕ 04-02-2026
ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ)-ਡਾ. ਜਸਵਿੰਦਰ ਸਿੰਘ ਬਰਾੜ ਸਟੇਟ ਐਵਾਰਡੀ ਤੇ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕੇਂਦਰੀ ਬਜਟ ਵਿਚ ਖੇਤੀਬਾੜੀ ਤੇ ਪੇਂਡੂ ਵਿਕਾਸ ਨਾਲ ਜੁੜੇ ਸਹਾਇਕ ਧੰਦਿਆਂ 'ਤੇ ਕੇਵਲ ਤਿੰਨ ਪ੍ਰਤੀਸ਼ਤ ਤੋਂ ਵੀ ਘੱਟ ਬਜਟ ਦਾ ਹਿੱਸਾ ਦਰਸਾ ਰਿਹਾ ਹੈ ਜੋ ਕਿ ਖੇਤੀ ਸੈਕਟਰ ਨੂੰ ਅਣਗੌਲਿਆ ਕੀਤਾ ਗਿਆ ਹੈ ਅਤੇ ਮੌਜੂਦਾ ਕੇਂਦਰੀ ਬਜਟ ਪ੍ਰਤੀ ਕਿਸਾਨਾਂ ਵਿਚ ਨਿਰਾਸ਼ਾ ਦਾ ਮਾਹੌਲ ਹੈ | ਜੈ ਜਵਾਨ ਜੈ ਕਿਸਾਨ ਦੇ ਨਾਅਰੇ ਦਾ ਅਸਲ ਮਕਸਦ ਸੀ ਕਿ ਦੇਸ਼ ਦੀ ਰੱਖਿਆ ਅਤੇ ਅੰਨ ਸੁਰੱਖਿਆ ਦੋਵੇਂ ਅਤਿ ਜ਼ਰੂਰੀ | ਸੁਰੱਖਿਆ ਬਜਟ ਵਾਂਗ ਖੇਤੀ ਖੇਤਰ ਦਾ ਵੀ ਬਜਟ ਚਾਹੀਦਾ ਸੀ | ਕੇਂਦਰੀ ਬਜਟ ਵਿਚ ਘੱਟੋ-ਘੱਟ 10 ਪ੍ਰਤੀਸ਼ਤ ਬਜਟ ਦਾ ਹਿੱਸਾ ਸਿੱਧਾ ਖੇਤੀਬਾੜੀ ਖੇਤਰ ਦਾ ਹੋਣਾ ਚਾਹੀਦਾ ਹੈ ਤਾਂ ਕਿ ਬਿਹਤਰ ਤਕਨੀਕਾਂ, ਲਾਹੇਵੰਦ ਖੇਤੀ ਖੋਜ ਖੇਤਰ ਤੇ ਪ੍ਰਸਾਰ ਸੇਵਾਵਾਂ ਨੂੰ ਪ੍ਰਫੁੱਲਿਤ ਕਰ ਕੇ ਮੌਜੂਦਾ ਕਿਸਾਨੀ ਸੰਕਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿਉਂਕਿ ਖੇਤੀਬਾੜੀ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੈ | ਬਜਟ ਵਿਚ ਇਨ੍ਹਾਂ ਖੇਤਰਾਂ ਵਿਚ ਸੁਧਾਰ ਤੇ ਵਿਕਾਸ ਕਰਨ ਲਈ ਵਿਸ਼ੇਸ਼ ਯਤਨ ਤੇ ਬਜਟ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਸੀ ਕਿਉਂਕਿ ਵਾਤਾਵਰਨ ਪ੍ਰਦੂਸ਼ਣ, ਜਲਵਾਯੂ ਤਬਦੀਲੀ, ਕੁਦਰਤੀ ਸਰੋਤਾਂ ਦੀ ਸੰਭਾਲ, ਕਿਸਾਨਾਂ ਦੀ ਆਮਦਨ ਆਦਿ ਲਗਾਤਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਤੇ ਫ਼ਸਲਾਂ ਦੇ ਲਾਗਤ ਖ਼ਰਚੇ ਤੇ ਘਰੇਲੂ ਖ਼ਰਚੇ ਲਗਾਤਾਰ ਵਧਦੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਅਕਸਾਂ ਮਸਜਿਦ ਪਾਕ ਦਾ ਸ਼ਾਨਦਾਰ ਉਦਘਾਟਨ <br/> ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਦੋ-ਰੋਜ਼ਾ ਵਾਤਾਵਰਨ ਫ਼ਿਲਮ ਫ਼ੈਸਟੀਵਲ ਸ਼ੁਰੂ
Ad Position 24