ਕਿਸ਼ਨਪੁਰਾ ਕਲਾਂ, 3 ਫਰਵਰੀ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)- ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਨਵੀਂ ਉਸਾਰੀ ਗਈ ਮਸਜਿਦ ਪਾਕ ਅਕਸਾਂ ਦਾ ਸ਼ਾਨਦਾਰ ਅਤੇ ਰੂਹਾਨੀ ਉਦਘਾਟਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਸਾਹਿਬ ਵਲੋਂ ਕੀਤਾ ਗਿਆ | ਉਦਘਾਟਨੀ ਸਮਾਰੋਹ ਦੌਰਾਨ ਮਸਜਿਦ ਦੀ ਇੰਤਜ਼ਾਮੀਆ ਕਮੇਟੀ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਸ਼ਾਹੀ ਇਮਾਮ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਮਸਜਿਦ ਦੀ ਇੰਤਜ਼ਾਮੀਆ ਕਮੇਟੀ ਦੇ ਮੈਂਬਰ ਕਰਮਦੀਨ, ਦਿਆਲ ਖ਼ਾਨ, ਇਕਬਾਲ ਖ਼ਾਨ, ਰੁਸਤਮ ਅਲੀ, ਅਨਵਰ ਅਲੀ, ਰਫ਼ੀ ਮੁਹੰਮਦ ਆਦਿ ਵਲੋਂ ਸਾਂਝੇ ਤੌਰ 'ਤੇ ਸਮਾਗਮ ਦੀ ਵਧੀਆ ਵਿਵਸਥਾ ਕੀਤੀ ਅਤੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਹੋਰ ਵੱਖ-ਵੱਖ ਧਰਮਾਂ ਦੇ ਨੌਜਵਾਨ ਅਤੇ ਬਜ਼ੁਰਗ ਇਸ ਇਤਿਹਾਸਕ ਪਲ ਦੇ ਗਵਾਹ ਬਣੇ | ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਸਜਿਦ ਸਿਰਫ਼ ਇਬਾਦਤ ਦਾ ਸਥਾਨ ਹੀ ਨਹੀਂ, ਸਗੋਂ ਅਮਨ, ਭਾਈਚਾਰੇ, ਅਖ਼ਲਾਕ ਅਤੇ ਇਨਸਾਨੀਅਤ ਦਾ ਕੇਂਦਰ ਹੁੰਦੀ ਹੈ | ਇਸ ਮੌਕੇ ਸਰਪੰਚ ਜਸਪਿੰਦਰ ਸਿੰਘ ਮੱਲ੍ਹੀ, ਪੰਚ ਗੁਰਦੇਵ ਸਿੰਘ, ਜਸਵੰਤ ਸਿੰਘ, ਚੇਅਰਮੈਨ ਸੰਦੀਪ ਹਾਂਡਾ, ਪੰਚ ਸੁਖਦੇਵ ਸਿੰਘ, ਇੰਦਾ ਮੱਲ੍ਹੀ, ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ, ਸਾਬਕਾ ਬਲਾਕ ਸੰਮਤੀ ਮੈਂਬਰ ਨਾਜ਼ਰ ਸਿੰਘ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |