ਅਜੀਤਵਾਲ, 20 ਫਰਵਰੀ (ਮਾਨ)-ਬਾਬੇ ਸ਼ਹੀਦਾਂ ਦੇ ਅਸਥਾਨ ਅਜੀਤਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ 22 ਫਰਵਰੀ ਤੋਂ 26 ਫਰਵਰੀ ਤੱਕ ਕਰਵਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਪ੍ਰਧਾਨ ਭਜਨ ਸਿੰਘ ਨੇ ਦੱਸਿਆ ਕਿ 22 ਫਰਵਰੀ ਨੂੰ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 24 ਨੂੰ ਪਾਏ ਜਾਣਗੇ ਉਸੇ ਦਿਨ ਦੂਸਰੀ ਲੜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 26 ਫਰਵਰੀ ਨੂੰ ਪੈਣਗੇ 22 ਅਤੇ 23 ਰਾਤ ਨੂੰ ਬਾਬਾ ਅਮਰੀਕ ਸਿੰਘ ਖੁਦਾਈ ਚੱਕ ਵਾਲੇ ਅਤੇ 24 ਨੂੰ ਬਾਬਾ ਭਾਗ ਸਿੰਘ ਨਾਨਕਸਰ ਵਾਲੇ ਦੀਵਾਨ ਸਜਾਉਣਗੇ | ਸਮਾਪਤੀ ਦਿਨ 26 ਫਰਵਰੀ ਨੂੰ ਅੰਮਿ੍ਤ ਵੇਲੇ ਦੇ ਦੀਵਾਨ ਬਾਬਾ ਭਾਗ ਸਿੰਘ ਨਾਨਕਸਰ ਵਾਲੇ ਸਜਾਉਣਗੇ ਅਤੇ ਭੋਗ ਉਪਰੰਤ ਬੀਬੀ ਦਲੇਰ ਕੌਰ ਖ਼ਾਲਸਾ ਦਾ ਢਾਡੀ ਜਥਾ ਸੰਗਤਾਂ ਵਿਚ ਹਾਜ਼ਰੀਆਂ ਲਗਵਾਏਗਾ | ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਣਗੇ |