ਮੋਗਾ, 20 ਫਰਵਰੀ (ਅਸ਼ੋਕ ਬਾਂਸਲ)-ਸਥਾਨਕ ਲਾਲ ਦੁਆਰਾ ਮੰਦਰ ਵਿਖੇ ਵਿਸ਼ੇਸ਼ ਸਤਿਸੰਗ ਅਤੇ ਆਰਤੀ ਕਰਵਾਈ ਗਈ | ਸ਼੍ਰੀ-ਸ਼੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਬਾਬਾ ਲਾਲ ਦਿਆਲ ਦੇ ਅਸ਼ੀਰਵਾਦ ਨਾਲ, ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਗੁਰੂ ਦੀ ਉਸਤਤਿ ਸੁਣੀ | ਪੰਡਤ ਸਰਵਣ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪਿ੍ਅੰਕਾ ਵਧਵਾ, ਰਮੇਸ਼ ਵਧਵਾ, ਨੀਤੂ ਕਪੂਰ, ਰਿਸ਼ੀ ਕਪੂਰ, ਅਤੇ ਹੋਰਾਂ ਨੇ ਬਾਬਾ ਲਾਲ ਦੇ ਦਰਬਾਰ ਵਿਚ ਜੋਤੀ ਜਗਾਉਣ ਦੀ ਰਸਮ ਨਿਭਾਈ | ਇਸ ਮੌਕੇ ਮਹਿਲਾ ਸਤਿਸੰਗ ਮੰਡਲ ਦੀਆਂ ਮੈਂਬਰਾਂ ਨੇ ਬਾਬਾ ਲਾਲ ਦਿਆਲ ਦੀ ਮਹਿਮਾ ਦਾ ਗੁਣਗਾਨ ਕਰਦੇ ਭਜਨ ਗਾਏ ਅਤੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸਾਰਿਆਂ ਨੂੰ ਮੰਦਰ ਵਿਚ ਹੋਣ ਵਾਲੇ ਰੋਜ਼ਾਨਾ ਕੀਰਤਨ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ | ਕੀਰਤਨ ਤੋਂ ਬਾਅਦ, ਬਾਬਾ ਲਾਲ ਦੀ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆਂ ਗਿਆ | ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸਿੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਰਾਜਿੰਦਰ ਕੁਮਾਰ ਨਾਰੰਗ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ, ਅਨਿਲ ਕੁਮਾਰ, ਰਾਜਿੰਦਰ ਕੁਮਾਰ ਨਾਰੰਗ ਅਤੇ ਸਾਰੇ ਸੇਵਾਦਾਰ ਇਸ ਮੌਕੇ ਮੌਜੂਦ ਸਨ |