27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹਾਈ ਕੋਰਟ ਨੇ ਨਵੀਂ ਵਾਰਡਬੰਦੀ 'ਤੇ ਲਾਈ 18 ਮਾਰਚ ਤੱਕ ਰੋਕ-ਮਾਨ <br/>

Ad Position 21
No active advertisement
ਅਜੀਤ ਡੈਸਕ 21-02-2026
ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਵਿਧਾਨ ਸਭਾ ਦੇ ਸੇਵਾਦਾਰ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਨਗਰ ਨਿਗਮ ਦੇ 9 ਕਾਂਗਰਸੀ ਕੌਂਸਲਰਾਂ ਵਲੋਂ ਹਾਈਕੋਰਟ ਵਿਖੇ ਨਵੀਂ ਵਾਰਡਬੰਦੀ ਦੇ ਵਿਰੋਧ ਵਿਚ ਪਾਈ ਰਿੱਟ ਪਟੀਸ਼ਨ 'ਤੇ ਮਾਣਯੋਗ ਹਾਈਕੋਰਟ ਨੇ 18 ਮਾਰਚ ਤੱਕ ਨਵੀਂ ਵਾਰਡਬੰਦੀ 'ਤੇ ਰੋਕ ਲਗਾ ਦਿੱਤੀ ਹੈ | ਨਾਲ ਹੀ ਮਾਣਯੋਗ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ | ਇਸ ਰੋਕ ਨਾਲ ਮੋਗਾ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਤੇ ਮੋਗਾ ਦੇ ਹਜ਼ਾਰਾਂ ਲੋਕ ਜੋ ਨਵੀਂ ਵਾਰਡਬੰਦੀ ਦੇ ਵਿਰੋਧ ਵਿਚ ਹਨ, ਅੰਦਰ ਆਸ ਦੀ ਕਿਰਨ ਜਾਗੀ ਹੈ ਕਿਉਂਕਿ ਪੰਜਾਬ ਦੀ ਆਪ ਸਰਕਾਰ ਨੇ ਮੋਗਾ ਨਗਰ ਨਿਗਮ ਦਾ ਨਵਾਂ ਵਾਰਡ ਵਧਾਏ ਬਿਨਾਂ ਤੇ ਕੋਈ ਨਵਾਂ ਏਰੀਆ ਜੋੜੇ ਬਿਨਾਂ ਕੀਤੀ ਬੇਲੋੜੀ ਵਾਰਡਬੰਦੀ ਦੇ ਵਿਰੋਧ ਵਿਚ ਖੜ੍ਹੇ ਲੋਕ ਬੜੀ ਉਤਸੁਕਤਾ ਨਾਲ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਮਾਨ ਨੇ ਅਮਨਪ੍ਰੀਤ ਕੌਰ ਮਾਲ, ਸਾਹਿਲ ਅਰੋੜਾ, ਵਿਜੇ ਖੁਰਾਣਾ, ਜਸਪ੍ਰੀਤ ਵਿੱਕੀ, ਮਨਜੀਤ ਕੌਰ, ਤਰਸੇਮ ਸਿੰਘ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ ਜੋ ਮੋਗਾ ਸ਼ਹਿਰ ਦੇ ਲੱਖਾਂ ਲੋਕਾਂ ਦੀ ਆਵਾਜ਼ ਨੂੰ ਰਿੱਟ ਪਟੀਸ਼ਨ ਪਾ ਕੇ ਮਾਣਯੋਗ ਹਾਈਕੋਰਟ ਕੋਲ ਪਹੁੰਚੇ |

Ad Position 22
No active advertisement
ਪਿਛਲੀ ਖ਼ਬਰ ਸਰਕਲ ਦੌਲਤਪੁਰਾ ਦੇ ਪ੍ਰਧਾਨ ਰਵਦੀਪ ਸੰਘਾਂ ਨੇ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਸੁਖਾਨੰਦ ਕਤਲ ਕਾਂਡ ਦੇ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਨੌਜਵਾਨ ਭਾਰਤ ਸਭਾ ਦਾ ਵਫ਼ਦ ਐਸ. ਐਸ. ਪੀ. ਮੋਗਾ ਨੂੰ ਮਿਲਿਆ
Ad Position 24