26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਜੀ. ਟੀ. ਬੀ. ਗੜ (ਮੋਗਾ) ਵਿਖੇ ਪ੍ਰਵਾਸੀ ਭਾਰਤੀਆਂ ਨਾਲ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 21-02-2026
ਸਮਾਲਸਰ, 20 ਫਰਵਰੀ (ਗੁਰਜੰਟ ਕਲਸੀ ਲੰਡੇ)-ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਜੀ.ਟੀ.ਬੀ ਗੜ (ਮੋਗਾ) ਵਿਖੇ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੰਜੀਵ ਕੁਮਾਰ ਸ਼ਰਮਾ, ਰਜਿਸਟਰਾਰ ਪ੍ਰੋ. ਗੁਰਿੰਦਰਪਾਲ ਸਿੰਘ ਬਰਾੜ ਅਤੇ ਡਾਇਰੈਕਟਰ ਟਰੇਨਿੰਗ ਅਤੇ ਪਲੇਸਮੈਂਟ ਹਰਜੋਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਪਿ੍ੰਸੀਪਲ ਦਿਲਬਾਗ ਸਿੰਘ ਬਰਾੜ ਸੀਨੀ. ਸੰਕੈ. ਸਕੂਲ ਜੀ. ਟੀ. ਬੀ. ਗੜ੍ਹ ਅਤੇ ਉਨ੍ਹਾਂ ਦੇ ਨਾਲ ਆਏ ਹੋਏ ਪ੍ਰਵਾਸੀ ਭਾਰਤੀਆਂ ਦੇ ਇਕ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਨੇ ਆਏ ਹੋਏ ਵਾਈਸ ਚਾਂਸਲਰ ਅਤੇ ਐਨ.ਆਰ.ਆਈ. ਮਹਿਮਾਨਾਂ ਗੁਰਦੇਵ ਸਿੰਘ ਬਰਾੜ ਰੋਡੇ ਕੈਨੇਡਾ ਅਤੇ ਲਹੌਰਾ ਸਿੰਘ ਬਰਾੜ ਅਮਰੀਕਾ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਵਾਈਸ ਚਾਂਸਲਰ ਵਲੋਂ ਮਹਿਮਾਨਾਂ ਨੂੰ ਕਾਲਜ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ | ਇਸ ਮੀਟਿੰਗ ਦਾ ਮੁੱਖ ਮਨੋਰਥ ਜੀ.ਟੀ.ਬੀ ਗੜ ਵਿੱਦਿਅਕ ਹੱਬ ਮਿਆਰ ਨੂੰ ਉੱਚਾ ਚੁੱਕਣਾ ਹੈ | ਵਾਈਸ ਚਾਂਸਲਰ ਨੇ ਐਨ.ਆਰ.ਆਈ. ਭਾਈਚਾਰੇ ਨਾਲ ਸਿੱਖਿਆ ਦੇ ਖੇਤਰ ਵਿਚ ਨਵੀਂ ਤਕਨਾਲੋਜੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਿਲੇਬਸ ਨੂੰ ਲਾਗੂ ਕਰਨ ਬਾਰੇ ਵਿਚਾਰ ਸਾਂਝੇ ਕੀਤੇ | ਮੀਟਿੰਗ ਦੌਰਾਨ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਸਕੀਮਾਂ ਸ਼ੁਰੂ ਕਰਨ ਬਾਰੇ ਗੱਲਬਾਤ ਹੋਈ, ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਬੱਚੇ ਵੀ ਉੱਚ ਸਿੱਖਿਆ ਪ੍ਰਾਪਤ ਕਰ ਸਕਣ | ਐਨ.ਆਰ.ਆਈ. ਵਫ਼ਦ ਨੇ ਕਾਲਜ ਦੀਆਂ ਲੈਬਾਂ ਅਤੇ ਲਾਇਬ੍ਰੇਰੀਆਂ, ਕਾਲਜ ਕੈਂਪਸ ਦਾ ਦੌਰਾ ਕੀਤਾ ਅਤੇ ਸਕੂਲ ਦੇ ਮਿਆਰ ਨੂੰ ਉਚਾ ਚੁੱਕਣ ਦਾ ਭਰੋਸਾ ਦਿੱਤਾ | ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਸਾਡੇ ਪ੍ਰਵਾਸੀ ਭਾਰਤੀ ਵੀਰ ਸਾਡੀ ਜੜ੍ਹਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਦਾ ਤਜਰਬਾ ਅਤੇ ਸਹਿਯੋਗ ਪੰਜਾਬ ਦੇ ਨੌਜਵਾਨਾਂ ਲਈ ਸੁਨਹਿਰੀ ਭਵਿੱਖ ਦੇ ਰਾਹ ਖੋਲ੍ਹੇਬਗਾ | ਅਸੀਂ ਮਿਲ ਕੇ ਵਿੱਦਿਅਕ ਹੱਬਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਵਚਨਬੱਧ ਹਾਂ | ਮੀਟਿੰਗ ਦੌਰਾਨ ਡਾਇਰੈਕਟਰ ਨੇ ਕਿਹਾ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੇ ਵਾਈਸ ਚਾਂਸਲਰ ਅਤੇ ਐਨ. ਆਰ. ਆਈ. ਭਰਾ ਕਾਲਜ ਦੀ ਤਰੱਕੀ ਲਈ ਇਕਜੁੱਟ ਹੋਏ ਹਨ | ਇਹ ਸਹਿਯੋਗ ਸਾਡੇ ਵਿਦਿਆਰਥੀਆਂ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ | ਸੰਸਥਾ ਦੇ ਡਾਇਰੈਕਟਰ ਡਾ. ਅਮਿਤ ਕੁਮਾਰ ਮਨੋਚਾ ਵਲੋਂ ਐਨ.ਆਰ.ਆਈ. ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਦਾ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਸਮਾਜ ਸੇਵੀ ਮਾਸਟਰ ਸੁਰਿੰਦਰ ਸਿੰਘ ਦਾ ਮੀਟਿੰਗ ਵਿਚ ਵਿਸ਼ੇਸ਼ ਯੋਗਦਾਨ ਦੇਣ ਤੇ ਸੰਸਥਾ ਦੇ ਡਾਇਰੈਕਟਰ ਵਲੋਂ ਸ਼ਲਾਘਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਲਘੂ ਉਦਯੋਗਾਂ ਦੇ ਮਜ਼ਬੂਤੀਕਰਨ ਲਈ ਲਗਾਈ ਵਰਕਸ਼ਾਪ 'ਚ 100 ਤੋਂ ਵੱਧ ਉੱਦਮੀਆਂ ਨੇ ਲਿਆ ਭਾਗ ਅਗਲੀ ਖ਼ਬਰ ਲੋਪੋਂ ਐਜੂਕੇਸ਼ਨ ਕਾਲਜ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਮੁਕਾਬਲੇ 'ਚ ਕਾਂਸੀ ਦਾ ਤਗ਼ਮਾ ਜਿੱਤਿਆ <br/>
Ad Position 24