26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲਘੂ ਉਦਯੋਗਾਂ ਦੇ ਮਜ਼ਬੂਤੀਕਰਨ ਲਈ ਲਗਾਈ ਵਰਕਸ਼ਾਪ 'ਚ 100 ਤੋਂ ਵੱਧ ਉੱਦਮੀਆਂ ਨੇ ਲਿਆ ਭਾਗ

Ad Position 21
No active advertisement
ਅਜੀਤ ਡੈਸਕ 21-02-2026
ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (ਐਮ. ਐਸ. ਐਮ. ਈ.) ਦੇ ਮਜ਼ਬੂਤੀਕਰਨ ਤੇ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਸਰਕਾਰ ਦੀ ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮ. ਐਸ. ਐਮ. ਈ. ਪਰਫਾਰਮੈਂਸ (ਰੈਂਪ) ਸਕੀਮ ਤਹਿਤ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਮਗਸੀਪਾ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਨਾਲ ਜੀ. ਐਮ. ਡੀ. ਆਈ. ਸੀ. ਫੋਕਲ ਪੁਆਇੰਟ ਮੋਗਾ ਵਿਖੇ ਲਗਾਈ ਗਈ, ਜਿਸ 'ਚ 100 ਤੋਂ ਵੱਧ ਉੱਦਮੀਆਂ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਉੱਦਮੀਆਂ ਨੂੰ ਵਰਕਸ਼ਾਪ ਦੇ ਉਦੇਸ਼ ਅਤੇ ਲਾਭਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ | ਵਰਕਸ਼ਾਪ ਦੌਰਾਨ ਡਾ. ਸੰਜੀਵ ਗੁਪਤਾ ਮਗਸੀਪਾ ਨੇ ਰੈਂਪ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਐਮ. ਐਸ. ਐਮ. ਈ. ਲਈ ਸਰਕਾਰ ਵਲੋਂ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਪ੍ਰੋਫੈਸਰ ਏ. ਕੇ. ਵਸ਼ਿਸ਼ਟ ਵਲੋਂ ਐਮ. ਐਸ. ਐਮ. ਈ. ਲਈ ਅਕਾਊਾਟਿੰਗ ਅਤੇ ਵਿੱਤ ਦੇ ਬੇਸਿਕ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਤੋਂ ਇਲਾਵਾ ਵਰਕਸ਼ਾਪ ਦੌਰਾਨ ਉੱਦਮੀਆਂ ਨੂੰ ਆਪਣੀਆਂ ਇਕਾਈਆਂ ਵਿਚ ਊਰਜਾ ਕੁਸ਼ਲਤਾ ਸਬੰਧੀ ਯੋਗ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ | ਮੋਗਾ ਦੇ ਉੱਦਮੀਆਂ ਵਲੋਂ ਉਦਯੋਗ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਸੰਬੰਧੀ ਮਗਸੀਪਾ ਟੀਮ ਨਾਲ ਵੱਖ-ਵੱਖ ਮੁੱਦਿਆਂ ਜਿਵੇਂ ਕਿ ਮਾਰਕੀਟਿੰਗ, ਊਰਜਾ ਕੁਸ਼ਲਤਾ, ਜੈਡ ਸਕੀਮ, ਕਲੱਸਟਰ ਡਿਵੈਲਪਮੈਂਟ ਆਦਿ ਬਾਰੇ ਤਕਨੀਕੀ ਵਿਚਾਰ-ਵਟਾਂਦਰਾ ਕੀਤਾ | ਚਮਨ ਲਾਲ ਗੋਇਲ ਪ੍ਰਧਾਨ ਭੱਠਾ ਐਸੋਸੀਏਸ਼ਨ ਨੇ ਦੱਸਿਆ ਕਿ ਪੈਡੀ ਸਟਬਲ ਤੋਂ ਪੈਲਟਸ ਬਣਾਉਣ ਵਾਲੇ ਯੂਨਿਟ ਨੂੰ ਇਕ ਕਲਸਟਰ ਵਜੋਂ ਸਥਾਪਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਤੋਂ ਇਲਾਵਾ ਡਾ. ਪਰਸ਼ੂਰਾਮ ਸਿੰਘ ਪ੍ਰਧਾਨ ਕੈਟਲ ਫੀਡ ਐਸੋਸੀਏਸ਼ਨ ਨੇ ਦੱਸਿਆ ਕਿ ਕੈਟਲ ਫੀਡ ਦੇ ਕਲਸਟਰ ਲਈ ਬਣਨ ਵਾਲੀ ਲੈਬ ਨੂੰ ਐਮ. ਐਸ. ਈ. ਸੀ. ਡੀ. ਪੀ. ਅਧੀਨ ਲੈਣ ਦਾ ਫ਼ੈਸਲਾ ਹੋਇਆ ਹੈ, ਜਿਸ ਦੀ ਡੀ. ਪੀ. ਆਰ. ਜਲਦੀ ਹੀ ਫਾਈਨਲ ਕੀਤੀ ਜਾਵੇਗੀ | ਉਦਯੋਗਿਕ ਪ੍ਰਸਾਰ ਤੇ ਐਮ. ਐਸ. ਐਮ. ਈ. ਦੇ ਸਮਰੱਥਾ ਨਿਰਮਾਣ ਵੱਲ ਇਹ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ, ਜਿਸ ਵਿਚ ਉੱਦਮੀਆਂ ਤੇ ਉਦਯੋਗਿਕ ਐਸੋਸੀਏਸ਼ਨਾਂ ਵਲੋਂ ਭਾਰੀ ਉਤਸ਼ਾਹ ਦਿਖਾਇਆ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਜ਼ਿਲ੍ਹਾ ਲੀਡ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਮੋਗਾ, ਪਿ੍ੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਅਤੇ ਆਰਸੇਟੀ ਦੇ ਨੁਮਾਇੰਦੇ ਹਾਜ਼ਰ ਰਹੇ | ਇਸ ਦੇ ਨਾਲ ਹੀ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਸ਼ਾਮਿਲ ਹੋਏ ਜਿਨ੍ਹਾਂ 'ਚ ਮੋਗਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇ. ਪੀ. ਐਸ. ਖੰਨਾ, ਅਜੀਤਪਾਲ ਸਿੰਘ ਸੈਕਟਰੀ ਐਸ. ਪੀ. ਵੀ. ਫੋਕਲ ਪੁਆਇੰਟ ਮੋਗਾ, ਮੋਗਾ ਇੰਡਸਟਰੀਅਲ ਫੋਕਲ ਪੁਆਇੰਟ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗਰੋਵਰ, ਬਾਸਮਤੀ ਰਾਈਸ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਗੋਇਲ ਆਦਿ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਨਾਨਕਸਰ ਸਮਾਧ ਭਾਈ ਵਲੋਂ ਸਾਂਝੀ ਜਗ੍ਹਾ 'ਤੇ ਮੋਟਰ ਲਗਾਈ <br/> ਅਗਲੀ ਖ਼ਬਰ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ, ਜੀ. ਟੀ. ਬੀ. ਗੜ (ਮੋਗਾ) ਵਿਖੇ ਪ੍ਰਵਾਸੀ ਭਾਰਤੀਆਂ ਨਾਲ ਵਿਸ਼ੇਸ਼ ਮੀਟਿੰਗ
Ad Position 24