ਸਮਾਧ ਭਾਈ, 20 ਫਰਵਰੀ (ਜਗਰੂਪ ਸਿੰਘ ਸਰੋਆ)-ਸਮਾਜ ਸੇਵੀ ਸੰਸਥਾ ਰੂਰਲ ਐਨ.ਜੀ.ਓ. ਮੋਗਾ ਵਲੋਂ ਬਲਾਕ ਬਾਘਾ ਪੁਰਾਣਾ ਇਕਾਈ ਦੇ ਨਵੇਂ ਜਥੇਬੰਦਕ ਢਾਂਚੇ ਲਈ ਚੋਣ ਇਜਲਾਸ ਡਰੀਮ ਲੈਂਡ ਰੀਜ਼ੋਰਟ ਸਮਾਧ ਭਾਈ ਵਿਖੇ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਕੋਟਲਾ ਰਾਏਕਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਤੇ ਉਨ੍ਹਾਂ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਜਾਨੀਆ, ਸਰਬੱਤ ਦਾ ਭਲਾ ਟਰੱਸਟ ਵਲੋਂ ਗੁਰਸੇਵਕ ਸਿੰਘ ਸਨਿਆਸੀ, ਰਾਮ ਸਿੰਘ, ਜਗਤਾਰ ਸਿੰਘ ਜਾਨੀਆ ਅਤੇ ਦੀਪਕ ਅਰੋੜਾ ਸਮਾਲਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਸਮੇਂ ਵੱਖ-ਵੱਖ ਪਿੰਡਾਂ ਦੀਆਂ 17 ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਕਮੇਟੀ ਵਲੋਂ ਸਰਬਸੰਮਤੀ ਨਾਲ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਘੋਲੀਆ ਕਲਾਂ ਦੇ ਪ੍ਰਧਾਨ ਹਰਜਿੰਦਰ ਸਿੰਘ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਹਰਮਿੰਦਰ ਸਿੰਘ ਕੋਟਲਾ ਨੂੰ ਚੇਅਰਮੈਨ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਨੂੰ ਜਰਨਲ ਸਕੱਤਰ, ਰਣਜੀਤ ਸਿੰਘ ਮਾੜੀ ਮੁਸਤਫ਼ਾ ਨੂੰ ਖ਼ਜ਼ਾਨਚੀ, ਕੇਵਲ ਸਿੰਘ ਖ਼ਾਲਸਾ ਸਮਾਧ ਭਾਈ ਨੂੰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਬਰਾੜ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਕਾਲੇਕੇ ਨੂੰ ਸਹਾਇਕ ਸਕੱਤਰ, ਰਾਜਕੁਮਾਰ ਘੋਲੀਆ ਨੂੰ ਸਹਾਇਕ ਖ਼ਜ਼ਾਨਚੀ, ਰਘਵੀਰ ਸਿੰਘ ਭਾਊ ਨੂੰ ਮੁੱਖ ਸਲਾਹਕਾਰ, ਡਾ. ਬਲਰਾਜ ਸਿੰਘ ਸਮਾਲਸਰ ਨੂੰ ਐਡੀਟਰ, ਜਗਰੂਪ ਸਿੰਘ ਸਰੋਆ ਤੇ ਨਿਰਮਲ ਸਿੰਘ ਕਲਿਆਣ ਨੂੰ ਪੈੱ੍ਰਸ ਸਕੱਤਰ, ਗੁਰਪ੍ਰਗਟ ਸਿੰਘ ਸਮਾਧ ਭਾਈ ਨੂੰ ਪ੍ਰਚਾਰ ਸਕੱਤਰ ਅਤੇ ਮਨਪ੍ਰੀਤ ਸਿੰਘ ਘੋਲੀਆ ਕਲਾਂ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਕੁਲਵਿੰਦਰ ਸਿੰਘ ਬਰਾੜ, ਦੀਪਕ ਅਰੋੜਾ ਸਮਾਲਸਰ, ਤਰਸੇਮ ਸਿੰਘ ਸੰਗਮ, ਅਵਤਾਰ ਸਿੰਘ ਘੋਲੀਆ ਕਲਾਂ, ਡਾ. ਮਨਪ੍ਰੀਤ ਸਿੰਘ ਘੋਲੀਆ, ਬਲਜਿੰਦਰ ਸਿੰਘ ਕਾਲੇਕੇ, ਨਵਦੀਪ ਸਿੰਘ ਮਾੜੀ ਮੁਸਤਫ਼ਾ ਅਤੇ ਕਿਰਪਾਲ ਸਿੰਘ ਨੀਟਾ ਥਰਾਜ ਨੂੰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ | ਇਸ ਮੌਕੇ ਹਰਭਿੰਦਰ ਸਿੰਘ ਜਾਨੀਆ, ਹਰਮਿੰਦਰ ਸਿੰਘ ਕੋਟਲਾ ਅਤੇ ਜਗਰੂਪ ਸਿੰਘ ਸਰੋਆ ਨੇ ਸਮਾਜਸੇਵੀ ਸੰਸਥਾਵਾਂ ਵਿਚ ਨੌਜਵਾਨਾਂ ਦੀ ਘਟ ਰਹੀ ਗਿਣਤੀ ਅਤੇ ਸਰਕਾਰਾਂ ਵਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਨਿਰਸਵਾਰਥ ਹੋ ਕੇ ਪੀੜਿਤ ਤੇ ਲੋੜਵੰਦ ਲੋਕਾਂ ਲਈ ਥੰਮ ਬਣ ਕੇ ਖੜ੍ਹਦੀਆਂ ਹਨ ਅਤੇ ਐਨ.ਆਰ.ਆਈਜ਼ ਸੱਜਣਾਂ ਤੇ ਇਲਾਕੇ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਜ਼ਿੰਦਗੀ ਦੀਆਂ ਮੁਸ਼ਕਲਾਂ 'ਚੋਂ ਕੱਢਣ ਵਿਚ ਮਦਦਗਾਰ ਸਾਬਤ ਹੁੰਦੀਆਂ ਹਨ | ਇਸ ਕਰਕੇ ਸਮਾਜ ਵਿਚੋਂ ਬੁਰਾਈਆਂ ਨੂੰ ਖ਼ਤਮ ਕਰਕੇ ਚੰਗਾ ਸਮਾਜ ਸਿਰਜਣ ਲਈ ਸਮਾਜ ਸੇਵੀਆਂ ਦੇ ਯੋਗਦਾਨ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਹਰਜੀਤ ਸਿੰਘ ਰਾਮੰੂਵਾਲਾ, ਸ਼ਿੰਗਾਰਾ ਸਿੰਘ ਕਲੇਰ, ਗੁਰਜਿੰਦਰ ਸਿੰਘ ਥਰਾਜ, ਬਲਰਾਜ ਸਿੰਘ ਘੋਲੀਆ, ਅੰਗਰੇਜ਼ ਸਿੰਘ ਘੋਲੀਆ, ਮੋਨੰੂ ਸ਼ਰਮਾ, ਗੁਰਜੀਤ ਸਿੰਘ, ਪਰਮਪ੍ਰੀਤ ਸਿੰਘ ਘੋਲੀਆ, ਜਗਜੀਤ ਸਿੰਘ, ਬਵਲੇਸ਼ ਕੁਮਾਰ, ਜਸਪ੍ਰੀਤ ਸਿੰਘ ਚੌਧਰੀ ਵਾਲਾ, ਜਗਦੇਵ ਸਿੰਘ ਗੁਰੂ ਸਮਾਧ ਭਾਈ, ਲਖਵੀਰ ਸਿੰਘ ਜੀਤਾ ਸਿੰਘ ਵਾਲਾ, ਸੰਦੀਪ ਸਿੰਘ ਘੋਲੀਆ, ਜਸਪ੍ਰੀਤ ਸਿੰਘ ਘੋਲੀਆ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ ਮਾੜੀ ਮੁਸਤਫ਼ਾ, ਨਵਦੀਪ ਸਿੰਘ ਮਾੜੀ ਮੁਸਤਫ਼ਾ, ਗੁਰਪ੍ਰੀਤ ਸਿੰਘ ਥਰਾਜ, ਲਵਪ੍ਰੀਤ ਸਿੰਘ, ਸਹਿਜਪ੍ਰੀਤ ਸਰੋਆ, ਸੁਖਰਾਜ ਸਰੋਆ, ਪਰਮਿੰਦਰ ਸਿੰਘ ਸਾਸੀਆ ਆਦਿ ਹਾਜ਼ਰ ਸਨ |