ਮੋਗਾ, 20 ਫਰਵਰੀ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਵੇਦ ਪ੍ਰਚਾਰ ਮੰਡਲ ਮੋਗਾ ਵਲੋਂ ਅੰਤਰ ਕਾਲਜ ਵੈਦਿਕ ਭਾਸ਼ਣ ਮੁਕਾਬਲੇ, ਪਿ੍ੰਸੀਪਲ ਡਾ. ਨੀਨਾ ਅਨੇਜਾ, ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਗਲ, ਉਪ ਪ੍ਰਧਾਨ ਅਤੇ ਵਿੱਤੀ ਸਕੱਤਰ ਅਮਨ ਸਿੰਗਲਾ, ਸ੍ਰੀਮਤੀ ਇੰਦੂ ਪੁਰੀ ਦੀ ਅਗਵਾਈ ਹੇਠ ਕਰਵਾਏ | ਸਮਾਗਮ ਦੀ ਪ੍ਰਧਾਨਗੀ ਖ਼ਾਲਸਾ ਕਾਲਜ ਫ਼ਾਰ ਵੋਮੈਨ ਸਿਧਵਾਂ ਖ਼ੁਰਦ ਦੀ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਕੀਤੀ | ਬਤੌਰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਪੁੱਜੇ | ਸਮਾਰੋਹ ਦਾ ਉਦਘਾਟਨ ਡਾ. ਰਾਜੇਸ਼ ਪੁਰੀ ਪ੍ਰਧਾਨ ਬਾਲ ਭਲਾਈ ਕਮੇਟੀ ਜ਼ਿਲ੍ਹਾ ਮੋਗਾ ਨੇ ਜੋਤੀ ਜਗਾ ਕੇ ਕੀਤਾ | ਡਾ.ਐਮ.ਐਲ. ਜੈਦਕਾ ਸਾਬਕਾ ਪਿ੍ੰਸੀਪਲ ਨੇ ਡਰਾਅ ਕੱਢ ਕੇ ਅਤੇ ਪ੍ਰਤੀਭਾਗੀਆਂ ਨੂੰ ਬੈਜ ਪ੍ਰਦਾਨ ਕਰਕੇ ਮੁਕਾਬਲੇ ਦੀ ਸ਼ੁਰੂਆਤ ਕੀਤੀ | ਪਿ੍ੰਸੀਪਲ ਨੀਨਾ ਅਨੇਜਾ, ਰੌਸ਼ਨ ਲਾਲ ਆਰੀਆ, ਜੋਤੀ ਸਵਰੂਪ ਕੰਬੋਜ, ਬਾਬੀ ਮਲਹੋਤਰਾ, ਰੁਪਿੰਦਰ ਕੌਰ ਪ੍ਰਸਾਰ, ਨਿਖਿਲ ਸ਼ਰਮਾ ਨੇ ਜੀਅ ਆਇਆ ਆਖਿਆ | ਇਸ ਪ੍ਰਤੀਯੋਗਤਾ ਵਿਚ 15 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਭਾਸ਼ਣ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ 'ਜੀਵਨ ਵਿਚ ਸੰਸਕਾਰਾਂ ਦਾ ਮਹੱਤਵ', 'ਜਲ ਹੀ ਜੀਵਨ ਹੈ', ਸਦਾਚਾਰ ਬਿਨਾਂ ਗਿਆਨ ਅਧੂਰਾ ਆਦਿ ਵਿਸ਼ਿਆਂ 'ਤੇ ਵਿਚਾਰ ਰੱਖੇ | ਜੱਜ ਦੀ ਭੂਮਿਕਾ ਪ੍ਰੋ. ਗੁਰਜੀਤ ਕੌਰ, ਡਾ. ਨਰਿੰਦਰ ਸੰਧੂ, ਪ੍ਰੋ. ਸਰੰਜਨੀ ਸੈਦਾ ਨੇ ਨਿਭਾਈ | ਭਾਸਣ ਪ੍ਰਤੀਯੋਗਤਾ ਵਿਚ ਕਾਲਜ ਪੱਧਰ ਤੇ ਪਹਿਲਾ ਸਥਾਨ ਆਰਤੀ ਐਸ.ਡੀ. ਕਾਲਜ ਮੋਗਾ, ਦੂਸਰਾ ਸਥਾਨ ਮਿਸ ਰਾਸੀ ਖ਼ਾਲਸਾ ਕਾਲਜ ਸਿਧਵਾਂ ਖ਼ੁਰਦ, ਤੀਸਰਾ ਸਥਾਨ ਮਿਸ ਯਸਵੀ ਸਾਇੰਸ ਕਾਲਜ ਜਗਰਾਉਂ ਅਤੇ ਪ੍ਰਸ਼ੰਸਾ ਪੁਰਸਕਾਰ ਮਿਸ ਨੰਦਨੀ ਅਤੇ ਮਿਸ ਕਸ਼ਿਸ਼ ਨੇ ਪ੍ਰਾਪਤ ਕੀਤਾ | ਡੀ.ਸੀ. ਸਾਗਰ ਸੇਤੀਆ ਨੇ ਕਿਹਾ ਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ ਅਤੇ ਸਿੱਖਿਆ ਦੇ ਨਾਲ-ਨਾਲ ਚੰਗੀਆਂ ਨੈਤਿਕ ਕਦਰਾਂ ਵੀ ਅਪਣਾਉਣੀਆਂ ਜਰੂਰੀ ਹਨ | ਕਾਲਜ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਵੇਦ ਪ੍ਰਚਾਰ ਮੰਡਲ ਮੋਗਾ ਦੀ ਟੀਮ, ਡਾ. ਬਲਜੀਤ ਕੌਰ, ਡਾ. ਪਲਵਿੰਦਰ ਕੌਰ ਅਤੇ ਕਾਲਜ ਦੇ ਸਟਾਫ਼ ਦਾ ਧੰਨਵਾਦ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਜੀਵ ਮਿੱਤਲ, ਡਾ. ਤਿ੍ਪਤਾ ਪਰਮਾਰ, ਐਸ.ਡੀ. ਪਬਲਿਕ ਸਕੂਲ ਮੋਗਾ ਦੇ ਪਿ੍ੰਸੀਪਲ ਸ਼ਬਨਮ ਅਗਰਵਾਲ, ਮਨਜੀਤ ਕੌਰ ਪਿ੍ੰਸੀਪਲ ਹਾਜ਼ਰ ਸਨ |