ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-2026 ਰਾਜ ਪੱਧਰੀ ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ ਦੌਰਾਨ ਜ਼ਿਲ੍ਹਾ ਮੋਗਾ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਮਾਰੋਹ ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ਜਿਸ 'ਚ ਏ.ਡੀ.ਬੀ.ਪੀ. ਅਧੀਨ ਕੀਤੇ ਗਏ ਉੱਤਮ ਕੰਮਾਂ ਦੀ ਸ਼ਲਾਘਾ ਕੀਤੀ ਗਈ | ਜ਼ਿਲ੍ਹਾ ਮੋਗਾ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਉੱਚ ਦਰਜੇ ਦੀ ਕਾਰਗੁਜ਼ਾਰੀ ਦਰਸਾਉਂਦਿਆਂ ਮਾਤਾ, ਬੱਚਾ ਸਿਹਤ, ਟੀਕਾਕਰਨ, ਪੋਸ਼ਣ ਅਤੇ ਹੋਰ ਮੁੱਖ ਸੂਚਕਾਂ 'ਚ ਮਹੱਤਵਪੂਰਨ ਸੁਧਾਰ ਦਰਜ ਕੀਤਾ | ਸਮਾਰੋਹ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਮਿਹਨਤ ਅਤੇ ਸਮਰਪਣ ਨਾਲ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਹੈ, ਜਿਸ ਕਾਰਨ ਜ਼ਿਲ੍ਹਾ ਮੋਗਾ ਰਾਜ ਪੱਧਰ 'ਤੇ ਮਿਸਾਲ ਬਣਿਆ ਹੈ | ਸਿਵਲ ਸਰਜਨ ਨੇ ਇਸ ਸਨਮਾਨ ਨੂੰ ਪੂਰੀ ਸਿਹਤ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦੇ ਹੋਏ ਕਿਹਾ ਕਿ ਆਗਾਮੀ ਸਮੇਂ 'ਚ ਵੀ ਲੋਕਾਂ ਨੂੰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰਾ ਯਤਨ ਜਾਰੀ ਰਹੇਗਾ | ਵਿਸ਼ੇਸ਼ ਤੌਰ 'ਤੇ ਡਾ. ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਰੀਤੂ ਜੈਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਮੋਗਾ, ਡਾ. ਜਯੋਤੀ ਏ.ਸੀ.ਐਸ., ਡਾ. ਰਾਜੇਸ਼ ਮਿੱਤਲ ਡੀ.ਐਮ.ਸੀ., ਡਾ. ਗੌਰਵਪ੍ਰੀਤ ਸਿੰਘ ਸੋਢੀ ਡੀ.ਟੀ.ਓ. ਮੋਗਾ, ਪਰਵੀਨ ਸ਼ਰਮਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਤੇ ਜਸਜੀਤ ਕੌਰ ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ ਦੇ ਕੰਮਾਂ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ |