18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਯੂਥ ਵਿੰਗ 12 ਮਾਰਚ ਦੀ ਬਾਘਾ ਪੁਰਾਣਾ ਰੈਲੀ 'ਚ ਅਹਿਮ ਭੂਮਿਕਾ ਨਿਭਾਏਗਾ-ਚੇਅਰਮੈਨ ਬਿੱਟੂ, ਬਰਾੜ, ਸਿੱਧੂ <br/>

Ad Position 21
No active advertisement
ਅਜੀਤ ਡੈਸਕ 23-02-2026
ਠੱਠੀ ਭਾਈ, 22 ਫਰਵਰੀ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੀ 12 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਪਾਰਟੀ ਦਾ ਯੂਥ ਵਿੰਗ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮੈਦਾਨ 'ਚ ਡਟ ਚੁੱਕਾ ਹੈ | ਇਸ ਰੈਲੀ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ, ਨੌਜਵਾਨ ਆਗੂ ਸੁਖਜੀਤ ਸਿੰਘ ਮਾਹਲਾ ਮੈਂਬਰ ਕੌਰ ਕਮੇਟੀ ਅਤੇ ਨੌਜਵਾਨ ਆਗੂ ਜਸਪ੍ਰੀਤ ਸਿੰਘ ਮਾਹਲਾ ਪਰਿਵਾਰ ਦੀ ਅਗਵਾਈ ਹੇਠ ਯੂਥ ਵਰਕਰ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਰੈਲੀ ਵਿਚ ਸ਼ਾਮਿਲ ਹੋਣ ਦਾ ਸੱਦਾ ਦੇ ਰਹੇ ਹਨ | ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਅਤੇ ਯੂਥ ਆਗੂ ਤਲਵਾਰ ਬਰਾੜ ਚੰਨੂਵਾਲਾ, ਲਖਵਿੰਦਰ ਸਿੰਘ ਸਿੱਧੂ ਨੇ ਸਾਂਝੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਬਾਘਾ ਪੁਰਾਣਾ ਦੀ ਧਰਤੀ 'ਤੇ ਹੋਣ ਵਾਲੀ ਇਹ ਰੈਲੀ ਸੂਬੇ ਦੀ ਰਾਜਨੀਤੀ ਦਾ ਰੁਖ਼ ਤੈਅ ਕਰੇਗੀ ਅਤੇ ਨੌਜਵਾਨ ਵਰਗ ਦੀ ਵੱਡੀ ਹਾਜ਼ਰੀ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਕਰ ਦੇਵੇਗੀ | ਉਨ੍ਹਾਂ ਦੱਸਿਆ ਕਿ ਯੂਥ ਵਿੰਗ ਵਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਘਰ-ਘਰ ਸੰਪਰਕ ਮੁਹਿੰਮ ਚਲਾ ਰਹੀਆਂ ਹਨ | ਹਰ ਪਿੰਡ ਵਿਚ ਮੀਟਿੰਗਾਂ ਅਤੇ ਨੌਜਵਾਨ ਮਿਲਣੀਆਂ ਕਰਵਾ ਕੇ ਰੈਲੀ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੈ ਅਤੇ ਬਦਲਾਅ ਲਈ ਬੇਚੈਨ ਹੈ | ਬਿੱਟੂ ਚੰਨੂਵਾਲਾ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਸੂਬੇ ਦੇ ਹਿਤਾਂ ਦੀ ਰੱਖਿਆ ਲਈ ਯੂਥ ਵਿੰਗ ਹਰ ਅਗਲੀ ਕਤਾਰ ਵਿਚ ਖੜਾ ਰਹੇਗਾ | ਤਲਵਾਰ ਬਰਾੜ ਨੇ ਕਿਹਾ ਕਿ ਮਾਹਲਾ ਪਰਿਵਾਰ ਦੀ ਅਗਵਾਈ ਹੇਠ ਹਲਕੇ ਭਰ ਤੋਂ ਵੱਡਾ ਕਾਫ਼ਲਾ ਬਾਘਾ ਪੁਰਾਣਾ ਰਵਾਨਾ ਕੀਤਾ ਜਾਵੇਗਾ ਅਤੇ ਰੈਲੀ ਵਿਚ ਨੌਜਵਾਨਾਂ ਦੀ ਭਾਰੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੰਮਤੀ ਮੈਂਬਰ ਦਰਸ਼ਨ ਸਿੰਘ ਢਿੱਲੋਂ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਸੰਪੂਰਨਤਾ ਅਭਿਆਨ ਸਮਾਰੋਹ ਦੌਰਾਨ ਸਿਵਲ ਸਰਜਨ ਦਾ ਸਨਮਾਨ <br/>
Ad Position 24