ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਜੈ ਸ੍ਰੀ ਸ਼ਿਆਮ ਸੇਵਾ ਪਰਿਵਾਰ ਵਲੋਂ 28 ਫਰਵਰੀ ਤੋਂ 1 ਮਾਰਚ ਨੂੰ ਸ਼ਹੀਦੀ ਪਾਰਕ ਸਥਿਤ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਕਰਵਾਏ ਜਾ ਰਹੇ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਫਾਲਗੁਨ ਮਹਾਂ ਉਤਸਵ ਸਬੰਧੀ ਸੱਦਾ ਪੱਤਰ ਆਚਾਰੀਆ ਨੰਦ ਲਾਲ ਸ਼ਰਮਾ ਨੂੰ ਭੇਟ ਕੀਤੇ ਗਏ | ਇਸ ਮੌਕੇ ਭਜਨ ਗਾਇਕ ਧਰਮਿੰਦਰ ਸ਼ਰਮਾ, ਪੰਡਤ ਹਰੀ ਓਮ ਸ਼ਰਮਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਜਿੰਦਰ ਮਿੱਢਾ, ਅਨਮੋਲ ਸ਼ਰਮਾ, ਰਘੁਵੀਰ ਸ਼ਰਮਾ, ਪਿ੍ੰਸ ਅਰੋੜਾ, ਸੰਨੀ, ਵੀਰਭਾਨ ਸ਼ਰਮਾ, ਮਨੋਜ ਕੁਮਾਰ, ਕਰਨ ਸ਼ਰਮਾ, ਅਕਸ਼ੈ ਗੁਲਾਟੀ ਆਦਿ ਹਾਜ਼ਰ ਸਨ | ਰਜਿੰਦਰ ਮਿੱਢਾ ਅਤੇ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਅਨਮੋਲ ਜਾਗਰਣ ਐਂਡ ਪਾਰਟੀ ਸ਼ਹੀਦੀ ਪਾਰਕ 'ਚ ਸ਼ਾਮ 7 ਵਜੇ ਤੋਂ ਪ੍ਰਮਾਤਮਾ ਦੀ ਇੱਛਾ ਤੱਕ ਹੋਣ ਵਾਲੇ ਸ਼ਿਆਮ ਬਾਬਾ ਦੇ ਸੰਕੀਰਤਨ ਦੌਰਾਨ ਰੋਜ਼ਾਨਾ ਸ਼ਿਆਮ ਬਾਬਾ ਦਾ ਗੁਣਗਾਨ ਕਰੇਗੀ | ਸੰਕੀਰਤਨ ਦੌਰਾਨ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ ਖਿੱਚ ਦਾ ਕੇਂਦਰ ਹੋਵੇਗਾ | ਸੰਕੀਰਤਨ ਤੋਂ ਬਾਅਦ ਲੰਗਰ ਵੀ ਵਰਤਾਇਆ ਜਾਵੇਗਾ |