07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸਾਹਿਤਕ ਸੱਥ ਪੱਤੋ ਹੀਰਾ ਸਿੰਘ ਤੇ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵਲੋਂ 4 ਸਾਹਿਤਕ ਸ਼ਖ਼ਸੀਅਤਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 10-03-2026
ਨਿਹਾਲ ਸਿੰਘ ਵਾਲਾ, 9 ਮਾਰਚ (ਪਲਵਿੰਦਰ ਸਿੰਘ ਟਿਵਾਣਾ)-ਸਾਹਿਤਕ ਸੱਥ ਪੱਤੋ ਹੀਰਾ ਸਿੰਘ ਤੇ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵਲੋਂ ਕਾਮਰੇਡ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ 4 ਸਾਹਿਤਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰਧਾਨਗੀ ਮੰਡਲ 'ਚ ਡਾ. ਸਰਬਜੀਤ ਕੌਰ ਬਰਾੜ ਮੋਗਾ, ਪ੍ਰਗਟ ਢਿੱਲੋਂ ਸਮਾਧ ਭਾਈ, ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਜਸਵੰਤ ਰਾਊਕੇ, ਡਾ. ਰਮਨਦੀਪ ਕੌਰ ਪੱਤੋ ਬਿਰਾਜਮਾਨ ਸਨ | ਸਮਾਗਮ ਦੀ ਸ਼ੁਰੂਆਤ ਮੌਕੇ ਲੇਖਕ ਮੰਗਲ ਮੀਤ ਪੱਤੋਂ ਨੇ ਸਮਾਗਮ ਵਿਚ ਆਏ ਲੇਖਕ ਭੈਣ ਭਰਾਵਾਂ ਨੂੰ ਜੀ ਆਇਆਂ ਆਖਿਆ | ਸਮਾਗਮ ਦੀ ਸ਼ੁਰੂਆਤ ਕੁਲਵਿੰਦਰ ਕੌਰ ਢਿੱਲੋਂ ਰਾਮਪੁਰਾ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਗੀਤ ਪੇਸ਼ ਕੀਤਾ | ਇਸ ਮੌਕੇ ਨਾਵਲਕਾਰ ਹਰੀ ਸਿੰਘ ਢੁੱਡੀਕੇ ਨੂੰ ਕਹਾਣੀਕਾਰ ਅਜੀਤ ਸਿੰਘ ਪੱਤੋਂ ਯਾਦਗਾਰੀ ਪੁਰਸਕਾਰ, ਏਕਤਾ ਸਿੰਘ ਭੁਪਾਲ ਨੂੰ ਸੁਰਿੰਦਰ ਸ਼ਰਮਾ ਯਾਦਗਾਰੀ ਪੁਰਸਕਾਰ,ਅਮਰ ਘੋਲੀਆਂ ਨੂੰ ਹਰਨਵਦੀਪ ਸਿੰਘ ਨਿੱਕੂ ਯਾਦਗਾਰੀ ਪੁਰਸਕਾਰ, ਪ੍ਰੋ. ਜੱਗੀ ਹਮੀਰਗੜ੍ਹ ਨੂੰ ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ | ਕਵੀ ਦਰਬਾਰ ਵਿਚ ਗੁਰਬਿੰਦਰ ਕੌਰ ਗਿੱਲ, ਡਾ. ਨਿਰਮਲ ਪੱਤੋ, ਗੁਰਚਰਨ ਢੁੱਡੀਕੇ, ਮਾਸਟਰ ਲਾਭ ਸਿੰਘ ਡੋਡ, ਕਵੀ ਹਰਪ੍ਰੀਤ ਪੱਤੋਂ, ਸੋਨੂੰ ਪੱਤੋ, ਗੁਰਬਚਨ ਕਲਮ, ਤਰਸੇਮ ਗੋਪੀ ਕਾ, ਅਮਰੀਕ ਸੈਦੋਕੇ, ਗੁਰਮੇਲ ਬੌਡੇ ਜਗਦੀਸ਼ ਕਮਲ, ਗੁਰਮੀਤ ਹਮੀਰਗੜ੍ਹ, ਨਾਟਕਕਾਰ ਸੁਖਦੇਵ ਲੱਧੜ, ਨਿਰਮਤ ਸੁੱਖ, ਸ਼ਮਸ਼ੇਰ ਮੱਲ੍ਹੀ, ਪਿ੍ੰਸੀਪਲ ਜਗਤਾਰ ਸੈਦੋਕੇ, ਗਗਨ ਪੱਤੋ, ਸਟੇਜ ਦੀ ਕਾਰਵਾਈ ਪ੍ਰਸ਼ੋਤਮ ਪੱਤੋ ਨੇ ਬਾਖ਼ੂਬੀ ਨਾਲ ਨਿਭਾਈ ਤੇ ਸਮਾਗਮ ਵਿਚ ਆਏ ਲੇਖਕ ਭੈਣ ਭਰਾਵਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਯੂਨੀਅਨ ਜਿਲ੍ਹਾ ਮੋਗਾ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਵਿਆਹ ਸਮਾਗਮ 'ਚ ਮਨਮਰਜ਼ੀ ਦਾ ਗੀਤ ਨਾ ਲਗਾਉਣ ਤੋਂ ਭੜਕੀ ਮੰਡੀਰ
Ad Position 24