08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਜਪਾ ਦੀ ਬਦਲਾਅ ਰੈਲੀ ਵਾਲੀ ਥਾਂ ਦਾ ਸੁਨੀਲ ਜਾਖੜ ਨੇ ਸੀਨੀਅਰ ਆਗੂਆਂ ਸਮੇਤ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 10-03-2026
ਮੋਗਾ, ਅਜੀਤਵਾਲ, 9 ਮਾਰਚ (ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਮਾਨ)-ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ 'ਤੇ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾਂ ਵਿਚ ਭਾਰਤੀ ਜਨਤਾ ਪਾਰਟੀ ਦੀ 14 ਮਾਰਚ ਨੂੰ ਹੋਣ ਵਾਲੀ ਬਦਲਾਅ ਰੈਲੀ ਸਬੰਧੀ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ | ਜ਼ਿਕਰਯੋਗ ਹੈ ਕਿ ਇਸ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਨੇਤਾ ਅਮਿਤ ਸ਼ਾਹ ਪਹੁੰਚ ਰਹੇ ਹਨ, ਜੋ ਜਨਤਾ ਨੂੰ ਸੰਬੋਧਨ ਕਰਨਗੇ | ਰੈਲੀ ਦੀਆਂ ਤਿਆਰੀਆਂ ਸਬੰਧੀ ਬੀਤੀ ਦੇਰ ਸ਼ਾਮ ਰੈਲੀ ਸਥਾਨ 'ਤੇ ਪਹੁੰਚ ਕੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਾਇਜ਼ਾ ਲਿਆ, ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪ੍ਰਦੇਸ਼ ਜਰਨਲ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਾਬਕਾ ਵਿਧਾਇਕ, ਜਨ. ਸਕੱਤਰ ਰਕੇਸ਼ ਰਾਠੌਰ, ਪਰਮਿੰਦਰ ਬਰਾੜ, ਦਿਆ ਸਿੰਘ ਸੋਢੀ, ਕੋਰ ਕਮੇਟੀ ਮੈਂਬਰ ਪਰਮਦੀਪ ਸਿੰਘ ਗਿੱਲ ਸਾਬਕਾ ਡੀ.ਜੀ.ਪੀ., ਜਗਮੋਹਨ ਸਿੰਘ ਰਾਜੂ, ਨਿਧੜਕ ਸਿੰਘ ਬਰਾੜ ਕੌਮੀ ਬੁਲਾਰੇ ਭਾਜਪਾ ਆਦਿ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਵੀ ਰੈਲੀ ਦੇ ਵੱਖ-ਵੱਖ ਪਹਿਲੂਆਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ 14 ਦੀ ਬਦਲਾਅ ਰੈਲੀ 2027 ਦੀਆਂ ਚੋਣਾਂ ਦਾ ਬਿਗਲ ਸਿੱਧ ਹੋਵੇਗੀ ਤੇ ਪੰਜਾਬ ਵਾਸੀਆਂ ਨੂੰ ਦੱਸਿਆ ਜਾਵੇਗਾ ਕਿ ਭਾਜਪਾ ਪੰਜਾਬ ਦੇ ਵਿਕਾਸ ਲਈ ਕਿੰਨੀ ਗੰਭੀਰ ਹੈ, ਇਹ ਰੈਲੀ ਪੰਜਾਬ ਦੇ ਅਸਲ ਬਦਲਾਅ ਦੀ ਨਵੀਂ ਕਹਾਣੀ ਲਿਖੇਗੀ, ਕਿਉਂਕਿ ਭਾਜਪਾ ਦੇਸ਼ ਦੀ ਭਲਾਈ ਲਈ ਉਸਾਰੂ ਸੋਚ ਰੱਖਦੀ ਹੈ | ਰੈਲੀ ਲਈ ਤਿਆਰੀਆਂ ਵਿਚ ਜੁਟੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਰੈਲੀ ਦਾ ਵੱਡਾ ਮਾਣ ਉਨ੍ਹਾਂ ਦੇ ਜ਼ਿਲ੍ਹਾ ਮੋਗਾ ਨੂੰ ਮਿਲਿਆ ਹੈ, ਜਿਸ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਪਾਰਟੀ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਤੇ ਸਮੁੱਚੀ ਟੀਮ ਤਿਆਰੀਆਂ ਵਿਚ ਜੁੱਟ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹੇ ਤੇ ਪੰਜਾਬ ਦੇ ਹਰ ਕੋਨੇ ਤੱਕ ਰੈਲੀ ਦਾ ਸੰਦੇਸ਼ ਪਹੁੰਚੇ | ਇਸ ਮੌਕੇ ਪ੍ਰਦੇਸ਼ ਉਪ ਪ੍ਰਧਾਨ ਮਹਿਲਾ ਮੋਰਚਾ ਮਨਿੰਦਰ ਕੌਰ, ਭਾਜਪਾ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ, ਪ੍ਰਧਾਨ ਕਿਸਾਨ ਵਿੰਗ ਲਖਵੰਤ ਸਿੰਘ ਸਾਫੂਵਾਲਾ, ਜ਼ਿਲ•ਾ ਪ੍ਰਧਾਨ ਕਮਲਜੀਤ ਕੌਰ, ਸੀਨੀ. ਆਗੂ ਸ਼ਮਸ਼ੇਰ ਸਿੰਘ ਕੈਲਾ, ਮਨੀਸ਼ ਮੈਨਾਰਾਏ ਸਮੇਤ ਵੱਡੀ ਗਿਣਤੀ ਆਗੂ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਵਿਖੇ ਮੂਟ ਕੋਰਟ ਸੈਮੀਨਾਰ <br/> ਅਗਲੀ ਖ਼ਬਰ ਈ.ਡੀ. ਦੇ ਸਾਬਕਾ ਡਾਇਰੈਕਟਰ ਨਿਰੰਜਨ ਸਿੰਘ ਪੁੱਜੇ ਬਾਰ ਐਸੋਸੀਏਸ਼ਨ ਮੋਗਾ
Ad Position 24