09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਵਿਖੇ ਮੂਟ ਕੋਰਟ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 10-03-2026
ਧਰਮਕੋਟ, 9 ਮਾਰਚ (ਪਰਮਜੀਤ ਸਿੰਘ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀ ਮੈਨੇਜਮੈਂਟ ਕਮੇਟੀ ਦੇ ਪੈ੍ਰਜ਼ੀਡੈਂਟ ਦਵਿੰਦਰਪਾਲ ਸਿੰਘ, ਚੇਅਰਮੈਨ ਰਵਿੰਦਰ ਗੋਇਲ ਅਤੇ ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਮਧੂ ਸ਼ਰਮਾ ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਦੀ ਕਾਨੂੰਨੀ ਸਮਝ ਤੇ ਵਕਾਲਤੀ ਹੁਨਰ ਨੂੰ ਨਿਖਾਰਨ ਲਈ ਇਕ ਮੂਟ ਕੋਰਟ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਪਹਿਲਾ ਸੈਸ਼ਨ ਸਵੇਰੇ 10 ਵਜੇ ਤੋਂ 12 ਤੱਕ ਤੇ ਦੂਜਾ ਸੈਸ਼ਨ 12:30 ਤੋਂ 3 ਵਜੇ ਤੱਕ ਚੱਲਿਆ ਜਿਸ ਵਿਚ ਸਿਵਲ ਕੇਸਾਂ ਅਤੇ ਕਿ੍ਮੀਨਲ ਕੇਸਾਂ ਦੀ ਪੈਰਵੀ ਕੀਤੀ ਗਈ | ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵਕੀਲਾਂ ਦੀ ਭੂਮਿਕਾ ਨਿਭਾਈ | ਸੈਮੀਨਾਰ ਵਿਚ ਨਿਰਵਾਇਕ ਵਜੋਂ ਸ਼ਾਮਿਲ ਕੀਤੇ ਗਏ ਸੀਨੀਅਰ ਵਕੀਲ ਗੁਰਜੀਤ ਸਿੰਘ ਹਾਂਡਾ ਨੇ ਵਿਦਿਆਰਥੀਆਂ ਨੂੰ ਦਲੀਲਾਂ ਦੇਣ, ਗਵਾਹਾਂ ਦੀ ਪੜਤਾਲ ਕਰਨ ਅਤੇ ਅਦਾਲਤੀ ਕਾਰਵਾਈ ਦੀਆਂ ਬਰੀਕੀਆਂ ਨੂੰ ਸਮਝਾਇਆ | ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ | ਸੈਮੀਨਾਰ ਦੇ ਅਖੀਰ Ýਚ ਕਾਲਜ ਦੇ ਆਫ਼ਿਸ ਇੰਚਾਰਜ ਡਾ. ਮਧੂ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਸੈਮੀਨਾਰ ਮੌਕੇ ਮੂਟ ਕੋਰਟ ਕਮੇਟੀ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਨੇ ਰਛਪਾਲ ਸਿੰਘ ਸੋਸਣ ਨੂੰ ਐਲਾਨਿਆ ਹਲਕਾ ਇੰਚਾਰਜ ਅਗਲੀ ਖ਼ਬਰ ਭਾਜਪਾ ਦੀ ਬਦਲਾਅ ਰੈਲੀ ਵਾਲੀ ਥਾਂ ਦਾ ਸੁਨੀਲ ਜਾਖੜ ਨੇ ਸੀਨੀਅਰ ਆਗੂਆਂ ਸਮੇਤ ਲਿਆ ਜਾਇਜ਼ਾ <br/>
Ad Position 24