25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਪੈਰੋਲ 'ਤੇ ਆਇਆ ਤਸਕਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ <br/>

Ad Position 21
No active advertisement
ਅਜੀਤ ਡੈਸਕ 13-03-2026
ਮੋਗਾ, 12 ਮਾਰਚ (ਗੁਰਤੇਜ ਸਿੰਘ ਬੱਬੀ)-ਨਸ਼ਾ ਤਸਕਰੀ 'ਚ 10 ਸਾਲ ਦੀ ਪਹਿਲਾਂ ਹੀ ਸਜ਼ਾ ਕੱਟ ਰਿਹਾ ਤੇ ਪੈਰੋਲ 'ਤੇ ਆਇਆ ਤਸਕਰ ਹੁਣ ਫਿਰ ਥਾਣਾ ਅਜੀਤਵਾਲ ਪੁਲਿਸ ਨੇ 6 ਗਰਾਮ ਹੀਰੋਇਨ ਤੇ 40 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ¢ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀ. ਐਸ. ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਦੀ ਅਗਵਾਈ ਹੇਠ ਥਾਣਾ ਅਜੀਤਵਾਲ ਦੀ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਰੂਪ ਸਿੰਘ ਉਰਫ ਯੂ.ਪੀ. ਵਾਸੀ ਚੂਹੜਚੱਕ ਨਸ਼ੇ ਵੇਚਣ ਦਾ ਆਦੀ ਹੈ ਤੇ ਉਹ ਅੱਜ ਵੀ ਨਸ਼ਾ ਵੇਚਣ ਲਈ ਖੜ੍ਹਾ ਹੈ | ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਜਗਰੂਪ ਸਿੰਘ ਉਰਫ ਯੂ.ਪੀ. ਨੂੰ 6 ਗ੍ਰਾਮ ਹੈਰੋਇਨ ਅਤੇ 40 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ ਗਿਆ | ਉਸ ਖ਼ਿਲਾਫ਼ ਥਾਣਾ ਅਜੀਤਵਾਲ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ¢ ਗਿ੍ਫ਼ਤਾਰ ਨਸ਼ਾ ਤਸਕਰ 'ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ ਐਨ. ਡੀ. ਪੀ. ਐਸ. ਐਕਟ ਦੇ 15 ਮੁਕੱਦਮੇ ਦਰਜ ਹਨ ਤੇ ਇਕ ਮੁਕੱਦਮੇ 'ਚ ਉਸ ਨੂੰ ਅਦਾਲਤ ਵਲੋਂ ਦਸ ਸਾਲ ਦੀ ਸਜ਼ਾ ਸੁਣਾਈ ਹੋਈ ਹੈ ਤੇ ਉਹ ਪੈਰੋਲ 'ਤੇ ਬਾਹਰ ਆਇਆ ਹੋਇਆ ਸੀ¢ ਜ਼ਿਕਰਯੋਗ ਹੈ ਕਿ ਇਸ ਨਾਮੀ ਸਮਗਲਰ ਦੀ ਮੋਗਾ ਪੁਲਿਸ 68 ਐਫ. ਐਨ. ਡੀ. ਪੀ. ਐਸ. ਐਕਟ ਤਹਿਤ ਉਸ ਦੀ ਪ੍ਰਾਪਰਟੀ ਜਿਸ ਦੀ ਕੀਮਤ 61,10,564 ਰੁਪਏ ਬਣਦੀ ਹੈ, ਨੂੰ ਅਟੈਚ ਕਰ ਚੁੱਕੀ ਹੈ¢

Ad Position 22
No active advertisement
ਪਿਛਲੀ ਖ਼ਬਰ ਜਨਤਕ ਇਕੱਠ ਤੇ ਹੋਰ ਸਮਾਗਮਾਂ 'ਚ ਹਥਿਆਰ ਲੈ ਕੇ ਚੱਲਣ ਤੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਪਾਬੰਦੀ <br/> ਅਗਲੀ ਖ਼ਬਰ ਜਥੇ. ਤੋਤਾ ਸਿੰਘ ਵਲੋਂ ਸ਼ੁਰੂ ਕੀਤੀ ਚੇਤਰ ਦੀ ਸੰਗਰਾਂਦ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੀ ਸੇਵਾ ਨੂੰ ਬਰਜਿੰਦਰ...
Ad Position 24