ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਸੂਬਾ ਆਗੂ ਇਕਬਾਲ ਸਿੰਘ ਘਲੋਟੀ, ਬਾਲਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ, ਸੂਬਾ ਆਗੂ ਜਰਨੈਲ ਸਿੰਘ ਤਖਾਣਵੱਧ, ਗੁਰਨੈਬ ਸਿੰਘ ਗਿੱਲ ਨੇ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਬਣਾਈਆਂ ਜਾ ਰਹੀਆਂ ਸੜਕਾਂ ਮਿੱਟੀ ਵਾਂਗੂ ਭੁਰ ਰਹੀਆਂ ਹਨ ਮੋਗਾ ਬੁੱਘੀਪੁਰਾ, ਬਾਘਾ ਪੁਰਾਣਾ ਜੀ.ਟੀ. ਰੋਡ ਦੀਆਂ ਸਰਵਿਸ ਲਾਈਨਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਜੋ ਵਾਹਨਾਂ ਦੀ ਟੁੱਟ ਭੱਜ ਬਚ ਸਕੇ | ਮੀਂਹ ਪਏ ਤੋਂ ਰੇਤਾ ਇਕ ਸਾਈਡ ਇਕੱਠਾ ਹੋ ਜਾਂਦਾ ਹੈ ਤੇ ਵਾਹਨ ਚਾਲਕ ਆਪਣੀ ਮੰਜ਼ਲ 'ਤੇ ਪਹੁੰਚਣ ਲਈ ਕਠਨਾਈਆਂ ਦਾ ਸਾਹਮਣਾ ਕਰਨਾ ਪੈਦਾ ਹੈ, ਇਨ੍ਹਾਂ ਬਣੀਆਂ ਸੜਕਾਂ ਦੇ ਮੈਟੀਰੀਅਲ ਦੀ ਜਾਂਚ ਕੀਤੀ ਜਾਵੇ |