25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 13-03-2026
ਬੱਧਨੀ ਕਲਾਂ, 12 ਮਾਰਚ (ਸੰਜੀਵ ਕੋਛੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਹਿਮ ਮੀਟਿੰਗ ਨਹਿਰ ਵਾਲੀ ਠਾਠ ਨਾਨਕਸਰ ਗੁਰਦੁਆਰਾ ਖੂਹੀ ਸਾਹਿਬ ਵਿਖੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਕਿਸ਼ਨਪੁਰਾ ਤੇ ਰਾਜੂ ਪੱਤੋ ਅਗਵਾਈ ਹੇਠ ਹੋਈ | ਜਿਸ ਵਿਚ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਮੀਟਿੰਗ ਤੇ ਏਜੰਡੇ ਵਿਚ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਸੰਘਰਸ਼ ਹੀ ਜਥੇਬੰਦੀਆਂ ਤੇ ਕੀਤੇ ਗਏ ਜਬਰ ਦਾ ਵਿਰੋਧ ਕਰਦੇ ਹਨ, 6 ਮਾਰਚ ਦੀ ਲਲਕਾਰ ਰੈਲੀ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਗੱਲ ਵੀ ਆਖੀ | ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਬਿਜਲੀ ਸੋਧ ਬਿੱਲ, ਸੀਡ ਬਿੱਲ ਅਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਅਮਰੀਕਾ ਨਾਲ ਟਰੇਡ ਡੀਲ ਦਾ ਡਟ ਕੇ ਵਿਰੋਧ ਕਰਦਿਆਂ ਸੂਬਾ ਆਗੂ ਲਖਵੀਰ ਸਿੰਘ ਦੌਧਰ ਨੇ ਕਿਹਾ ਕਿ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਇੰਨਾ ਦੇ ਖ਼ਿਲਾਫ਼ ਇਕਜੁੱਟ ਹੋ ਕੇ ਸੰਘਰਸ਼ ਕਰੀਏ ਤਾਂ ਜੋ ਸਰਕਾਰ ਤੋਂ ਮੰਗਾਂ ਮਨਾ ਸਕੀਏ ਅਤੇ ਆਉਣ ਵਾਲੀ 6 ਮਾਰਚ ਨੂੰ ਸਾਰੀ ਪਿੰਡ ਇਕਾਈ ਨੂੰ ਲਲਕਾਰ ਰੈਲੀ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਲਈ ਆਖਿਆ | ਇਸ ਮੀਟਿੰਗ ਵਿਚ ਜੁਗਰਾਜ ਸਿੰਘ ਦੱਦਾਹੂਰ, ਗੁਰਦੀਪ ਸਿੰਘ ਮੀਨੀਆ, ਗਿਆਨ ਸਿੰਘ ਬੁੱਟਰ, ਨਿਰਮਲ ਸਿੰਘ ਸੰਘਾ ਕਿਸ਼ਨਪੁਰਾ, ਕਰਮਜੀਤ ਸਿੰਘ ਦੌਧਰ, ਗੁਰਪ੍ਰੀਤ ਸਿੰਘ ਦੁਸਾਂਝ, ਚਮਕੌਰ ਸਿੰਘ ਦੱਦਾਹੂਰ, ਦੇਸਰਾਜ ਸਿੰਘ, ਅਜਮੇਰ ਸਿੰਘ ਕਿਸ਼ਨਪੁਰਾ, ਜੁਗਿੰਦਰ ਸਿੰਘ ਡਾਲਾ, ਸੋਹਣ ਸਿੰਘ ਝੰਡੇਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਦਾਮੰੂ ਸ਼ਾਹ ਦਰਗਾਹ 'ਤੇ ਜਲੇਬੀਆਂ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਬੁੱਘੀਪੁਰਾ, ਬਾਘਾ ਪੁਰਾਣਾ ਮੋਗਾ ਜੀ.ਟੀ.ਰੋਡ ਸਰਵਿਸ ਲਾਈਨਾਂ ਦੀ ਹਾਲਤ ਸੁਧਾਰੀ ਜਾਵੇ-ਭੁਪਿੰਦਰ ਸਿੰਘ, ਬਲਕਰਨ ਸਿੰਘ
Ad Position 24