25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਾਬਾ ਦਾਮੰੂ ਸ਼ਾਹ ਦਰਗਾਹ 'ਤੇ ਜਲੇਬੀਆਂ ਦਾ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 13-03-2026
ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਪ੍ਰਸਿੱਧ ਦਰਗਾਹ ਬਾਬਾ ਦਾਮੰੂ ਸ਼ਾਹ, ਪਿੰਡ ਲੁਹਾਰਾ ਵਿਖੇ ਸ਼ਰਧਾ ਭਾਵਨਾ ਨਾਲ ਜਲੇਬੀਆਂ ਦਾ ਲੰਗਰ ਲਗਾਇਆ ਗਿਆ | ਜਿਸ 'ਚ ਰੰਗਬੀਰ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਜਸਕਰਨ ਸਿੰਘ ਜੱਸਾ ਪੁੱਤਰ ਅਵਤਾਰ ਸਿੰਘ ਸਾਬਕਾ ਮੈਂਬਰ ਦੇ ਪਰਿਵਾਰ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਸ਼ਰਧਾਲੂਆਂ ਨੇ ਦਰਗਾਹ 'ਤੇ ਮੱਥਾ ਟੇਕ ਕੇ ਇਲਾਕੇ ਦੀ ਖ਼ੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਲੰਗਰ ਦੌਰਾਨ ਸ਼ਰਧਾਲੂਆਂ ਨੂੰ ਜਲੇਬੀਆਂ ਵੰਡ ਕੇ ਸੇਵਾਦਾਰਾਂ ਨੇ ਸ਼ਰਧਾ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ | ਲੰਗਰ ਲਗਾਉਣ ਦੇ ਮੌਕੇ ਸੇਵਾਦਾਰ ਜਗਸੀਰ ਸਿੰਘ ਬੂਟਾ, ਬਲਵੀਰ ਸਿੰਘ ਗਿੱਲ ਅਤੇ ਹੋਰ ਸੇਵਾਦਾਰਾਂ ਵਲੋਂ ਪਰਿਵਾਰ ਨੂੰ ਬਾਬਾ ਜੀ ਦਾ ਸਰੂਪ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨਿਰਮਲ ਸਿੰਘ ਕੈਨੇਡਾ, ਜਗਸੀਰ ਸਿੰਘ ਬੂਟਾ, ਜੀਤ ਸਿੰਘ ਨੰਬਰਦਾਰ, ਜਗਰਾਜ ਸਿੰਘ ਰਾਜੂ, ਨਰੇਸ਼ ਕੁਮਾਰ ਬਾਵਾ, ਰਣਜੀਤ ਸਿੰਘ ਜੀਤਾ, ਅਮਰਜੀਤ ਸਿੰਘ ਘੋਲੀਆ, ਬਲਵੀਰ ਸਿੰਘ ਗਿੱਲ, ਗੁਰਦੇਵ ਸਿੰਘ ਦੇਬੀ, ਦਰਸ਼ਨ ਸਿੰਘ ਗਿੱਲ ਕੈਨੇਡਾ, ਅਰਸ਼ ਲੋਹਾਰਾ ਕਬੱਡੀ ਖਿਡਾਰੀ, ਮਨਪ੍ਰੀਤ ਸਿੰਘ, ਜਸ਼ਨ ਗਿੱਲ, ਕਿੰਦਾ ਕੁਮੈਂਟੇਟਰ, ਲਛਮਣ ਸਿੰਘ ਲੰਢੇਕੇ, ਸੁੱਖੀ ਲੋਹਾਰਾ ਅਤੇ ਕਮਲ ਸਮੇਤ ਕਈ ਹੋਰ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਦਲ ਖ਼ਾਲਸਾ ਨੇ ਪੰਥਕ ਮਸਲਿਆਂ ਸੰਬੰਧੀ ਉਠਾਏ ਸਵਾਲ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਮੀਟਿੰਗ
Ad Position 24