ਮਲਟੀਪਰਪਜ਼ ਕੇਡਰ ਸਰਬੱਤ ਸਿਹਤ ਬੀਮਾ ਯੋਜਨਾ 'ਚ ਕੰਪਿਊਟਰ ਆਪੇ੍ਰਟਰ ਵਜੋਂ ਕੰਮ ਨਹੀਂ ਕਰੇਗਾ-ਮੋਗਾ
ਅਜੀਤ ਡੈਸਕ
04-04-2026
ਮੋਗਾ, 3 ਅਪ੍ਰੈਲ (ਜਸਪਾਲ ਸਿੰਘ ਬੱਬੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਕਿਹਾ ਕਿ ਕਈ ਥਾਵਾਂ ਤੇ ਮਲਟੀਪਰਪਜ਼ ਕੇਡਰ ਦੀਆਂ ਡਿਊਟੀਆਂ ਬਿਨ੍ਹਾਂ ਸਹਿਮਤੀ ਤੋਂ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਬਤੌਰ ਕੰਪਿਊਟਰ ਆਪੇ੍ਰਟਰ ਲਗਾਈਆਂ ਜਾ ਰਹੀਆਂ ਹਨ ਜਦ ਕਿ ਜਥੇਬੰਦੀ ਇਸ ਮਾਮਲੇ ਦੇ ਵਿਚ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨੂੰ ਲਿਖ ਕਿ ਭੇਜ ਚੁੱਕੀ ਹੈ ਕਿ ਕਾਰਡ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਦਾ ਕੰਮ ਕੰਪਿਊਟਰ ਸਿੱਖਿਅਤ ਮਾਹਿਰਾਂ ਦਾ ਹੈ ਤੇ ਇਸ ਕੰਮ ਲਈ ਸਾਰੇ ਥਾਵੇਂ ਕੰਪਿਊਟਰ ਦੀ ਡਿਗਰੀ ਡਿਪਲੋਮਾ ਧਾਰਕ ਮੁਲਾਜ਼ਮ ਕੰਮ ਕਰ ਰਹੇ ਹਨ ਤੇ ਮਲਟੀਪਰਪਜ਼ ਕੇਡਰ ਪਾਸ ਕੋਈ ਕੰਪਿਊਟਰ ਦਾ ਡਿਪਲੋਮਾ ਡਿਗਰੀ ਨਹੀਂ ਬਲ ਕਿ ਪੈਰਾਮੈਡੀਕਲ ਦਾ ਡਿਪਲੋਮਾ ਹੈ | ਉਨ੍ਹਾਂ ਕਿਹਾ ਕਿ ਮਲਟੀਪਰਪਜ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਜਥੇਬੰਦੀ ਇਹ ਡਿਊਟੀਆਂ ਲਗਾਉਣ ਵਾਲੇ ਅਧਿਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਇਹ ਡਿਊਟੀਆਂ ਰੱਦ ਕੀਤੀਆਂ ਜਾਣ ਤੇ ਕੋਈ ਵੀਂ ਮਲਟੀਪਰਪਜ਼ ਕੇਡਰ ਇਹ ਕੰਮ ਨਹੀਂ ਕਰੇਗਾ |