31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਾਜਪਾ ਦੇ ਇਸ਼ਾਰਿਆਂ 'ਤੇ ਰਾਜ ਸਭਾ 'ਚ 'ਆਪ' ਪਾਰਟੀ ਵਲੋਂ ਡਿਪਟੀ ਲੀਡਰ ਰਾਘਵ ਚੱਢਾ ਦਾ ਅਹੁਦਾ ਖੋਹਣਾ ਮੰਦਭਾਗਾ-ਸਾਬਕਾ ਵਿਧਾਇਕ ਵਿਜੇ ਸਾਥੀ

Ad Position 21
No active advertisement
ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਵਿਜੇ ਸਾਥੀ ਨੇ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਭਾਜਪਾ ਦੇ ਇਸ਼ਾਰਿਆਂ 'ਤੇ ਰਾਜ ਸਭਾ ਵਿਚ ਆਪ ਪਾਰਟੀ ਵਲੋਂ ਡਿਪਟੀ ਲੀਡਰ ਵਜੋਂ ਸੇਵਾਵਾਂ ਨਿਭਾ ਰਹੇ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾਉਣਾ ਬੇਹੱਦ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਆਪ ਲੀਡਰਾਂ ਨੂੰ ਪਸੰਦ ਨਹੀਂ ਕਰਦੇ ਜਿਹੜੇ ਲੋਕ ਹਿਤਾਂ ਖ਼ਾਤਰ ਪਾਰਲੀਮੈਂਟ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹਨ | ਵਿਜੇ ਸਾਥੀ ਨੇ ਕਿਹਾ ਕਿ ਰਾਘਵ ਚੱਢਾ ਨੇ ਪਾਰਲੀਮੈਂਟ ਵਿਚ ਉਹ ਮੁੱਦੇ ਉਠਾਏ ਜਿਨ੍ਹਾਂ ਦੀ ਭਾਰਤ ਦੇ ਲੋਕ ਮੰਗ ਕਰਦੇ ਸਨ ਤੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿਚ ਰਾਘਵ ਚੱਢਾ ਪ੍ਰਤੀ ਵਿਸ਼ਵਾਸ ਹੋਰ ਵੀ ਵਧਿਆ ਹੈ | ਸਾਬਕਾ ਵਿਧਾਇਕ ਨੇ ਰਾਘਵ ਚੱਢਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਜਿਨ੍ਹਾਂ ਮੁੱਦਿਆਂ 'ਤੇ ਆਪਣੀ ਆਵਾਜ਼ ਉਠਾਈ ਤੇ ਹੁਣ ਉਹ ਕੇਂਦਰ ਸਰਕਾਰ ਦੀ ਝੋਲੀ ਵਿਚ ਨਾ ਪੈ ਜਾਣ ਨਹੀਂ ਤਾਂ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ ਤੇ ਦੇਸ਼ ਦੇ ਲੋਕਾਂ ਦਾ ਉਨ੍ਹਾਂ 'ਤੇ ਕੀਤਾ ਭਰੋਸਾ ਵੀ ਉੱਠ ਜਾਵੇਗਾ | ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਰਾਘਵ ਚੱਢਾ ਵਲੋਂ ਉਠਾਏ ਮੁੱਦਿਆਂ ਦੀ ਯਕੀਨਨ ਪ੍ਰਸੰਸਾ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਉਠਾਏ ਹਨ ਪਰ ਪਤਾ ਨਹੀਂ ਆਪ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹਾ ਕਿਉਂ ਨਹੀਂ ਚੰਗਾ ਲੱਗਾ ਜਿਸ ਦੀ ਸਜ਼ਾ ਰਾਘਵ ਚੱਢਾ ਨੂੰ ਅਹੁਦਾ ਗਵਾ ਕੇ ਮਿਲੀ ਹੈ |
ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਪਾਰਟੀ ਭਾਜਪਾ ਦੇ ਹੱਥਾਂ 'ਚ ਖੇਡ ਰਹੀ ਹੈ | ਉਨ੍ਹਾਂ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਤੇ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਬੇਬਾਕ ਆਗੂਆਂ ਨੂੰ ਆਪਣੇ ਨਾਲ ਜੋੜਨ ਤਾਂ ਜੋ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਾਮੀ ਸਾਹਿਤਕ ਹਸਤੀਆਂ ਨੇ ਹਰਵਿੰਦਰ ਧਾਲੀਵਾਲ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਪਾਈ ਰੌਸ਼ਨੀ <br/> ਅਗਲੀ ਖ਼ਬਰ ਬੇਅਦਬੀਆਂ ਤੇ ਬੰਦੀ ਸਿੰਘਾਂ ਦੇ ਨਾਂਅ 'ਤੇ ਰਾਜਾ ਵੜਿੰਗ ਕਰ ਰਿਹਾ ਝੂਠੀ ਰਾਜਨੀਤੀ-ਡੱਲਾ, ਦੌਲਤਪੁਰਾ
Ad Position 24