31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਾਮੀ ਸਾਹਿਤਕ ਹਸਤੀਆਂ ਨੇ ਹਰਵਿੰਦਰ ਧਾਲੀਵਾਲ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਪਾਈ ਰੌਸ਼ਨੀ <br/>

Ad Position 21
No active advertisement
ਅਜੀਤ ਡੈਸਕ 04-04-2026
ਨਿਹਾਲ ਸਿੰਘ ਵਾਲਾ, 3 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਬਿਲਾਸਪੁਰ ਨੂੰ ਪੰਜਾਬ ਮੰਡੀ ਬੋਰਡ ਵਿਚੋਂ ਬਤੌਰ ਗਰੇਡਿੰਗ ਸੁਪਰਵਾਈਜ਼ਰ ਸੇਵਾ ਮੁਕਤ ਹੋਣ ਤੇ ਵਿਭਾਗ ਵਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ | ਉਨ੍ਹਾਂ ਨੇ ਆਪਣੀ 36 ਸਾਲ ਦੀ ਸਰਵਿਸ ਬਹੁਤ ਇਮਾਨਦਾਰੀ ਨਾਲ ਨਿਭਾਈ | ਇਸ ਸੰਬੰਧ 'ਚ ਹਰਵਿੰਦਰ ਬਿਲਾਸਪੁਰ ਤੇ ਪਰਿਵਾਰ ਵਲੋਂ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ | ਗੁਰਦੀਪ ਲੋਪੋਂ ਵਲੋਂ ਹਰਵਿੰਦਰ ਬਿਲਾਸਪੁਰ ਦੇ ਸਰਵਿਸ ਕਾਰਜਕਾਲ, ਸਾਹਿਤਕ ਕਾਰਜ ਸਮੇਤ ਸਮੁੱਚੇ ਜੀਵਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ | ਡਾ. ਸੁਰਜੀਤ ਸਿੰਘ ਦੌਧਰ ਨੇ ਦੱਸਿਆ ਕੇ ਹਰਵਿੰਦਰ ਬਿਲਾਸਪੁਰ ਨੈਅ ਦੇ ਨਿਰਮਲ ਨੀਰ ਵਰਗਾ ਅਤੇ ਸੰਵੇਦਨਸ਼ੀਲ ਇਨਸਾਨ ਹੈ | ਡਾ. ਸੁਰਜੀਤ ਬਰਾੜ ਘੋਲੀਆ ਨੇ ਆਪਣੇ ਸੰਬੋਧਨ 'ਚ ਹਰਵਿੰਦਰ ਬਿਲਾਸਪੁਰ ਨੂੰ ਸੂਖਮਭਾਵੀ ਲੇਖਕ ਤੇ ਅਦਾਰਾ ਲੋਹਮਣੀ ਦਾ ਅਣਥੱਕ ਕਾਮਾ ਦੱਸਿਆ | ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕ ਨਾਮਾ ਨੇ ਕਿਹਾ ਕਿ ਹਰਵਿੰਦਰ ਬਿਲਾਸਪੁਰ ਦਾ ਆਪਣੀ ਰੁਝੇਵੇਂ ਭਰੀ ਸੇਵਾ ਵਿਚੋਂ ਬੇਦਾਗ਼ ਰਿਟਾਇਰ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ ਤੇ ਉਨ੍ਹਾਂ ਨੂੰ ਅਗਲੇਰੇ ਸਫ਼ਰ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਨਿਰਮਲ ਪੱਤੋ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਹਰਵਿੰਦਰ ਦੀ ਖ਼ੂਬਸੂਰਤ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ | ਮੇਜਰ ਸਿੰਘ ਚੱਠਾ ਦੀ ਟੀਮ ਨੇ ਵਿਰਾਸਤੀ ਗਾਇਕੀ ਨਾਲ ਤੇ ਉੱਘੇ ਕਲਾਕਾਰ ਕੁਲਵੰਤ ਸੇਖੋਂ ਤੇ ਜੱਸੀ ਸੇਖੋਂ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਖੂਬ ਰੰਗ ਬੰਨਿ੍ਹਆ | ਇਸ ਮੌਕੇ ਹਰਵਿੰਦਰ ਬਿਲਾਸਪੁਰ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਇਲਾਵਾ ਲੇਖਕ ਵਿਚਾਰ ਮੰਚ ਦੇ ਪ੍ਰਧਾਨ ਪ੍ਰਗਟ ਸਿੰਘ ਸਮਾਧ ਭਾਈ, ਜੰਗੀਰ ਸਿੰਘ ਖੋਖਰ, ਗੁਰਮੇਲ ਸਿੰਘ ਬੌਡੇ, ਪਰਸ਼ੋਤਮ ਪੱਤੋ, ਜਗਦੀਸ਼ ਕਮਲ, ਅਮਰੀਕ ਸੈਦੋਕੇ, ਤਰਸੇਮ ਗੋਪੀ ਕਾ, ਡਾ. .ਰਾਜਿੰਦਰ ਰੌਂਤਾ, ਧਾਮੀ ਗਿੱਲ, ਬੇਲੀ ਬਲਕਰਨ, ਨਿਰਮਲ ਪੱਤੋ, ਗੁਰਮੀਤ ਹਮੀਰਗੜ੍ਹ, ਸੁਖਦੇਵ ਲੱਧੜ, ਨਿਮਰਤ ਸੁੱਖ, ਗੁਰਬਚਨ ਕਮਲ, ਅਜਮੇਰ ਜਨੇਰ, ਸੀਰਾ ਗਰੇਵਾਲ, ਪਿ੍ੰਸੀਪਲ ਮੇਘ ਸਿੰਘ ਲੋਪੋਂ, ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ਰਿਟਾ. ਐਸ.ਡੀ.ਓ. ਭੁਪਿੰਦਰ ਸਿੰਘ ਧਾਲੀਵਾਲ, ਡਾ . ਹਰਗੁਰਪ੍ਰਤਾਪ, ਡੀ.ਐਮ.ਓ. ਜਸਮੀਤ ਸਿੰਘ, ਸੈਕਟਰੀ ਮਾਰਕੀਟ ਕਮੇਟੀ ਜਸਪ੍ਰੀਤ ਸਿੰਘ, ਲੇਖਾਕਾਰ ਸਵਰਨਜੀਤ ਸਿੰਘ, ਦਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਪ੍ਰਦੀਪ ਸਿੰਘ ਮੰਡੀ ਸੁਪਰਵਾਈਜ਼ਰ, ਗੁਰਮਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਲਖਵੀਰ ਸਿੰਘ ਮੰਡੀ ਸੁਪਰਵਾਈਜ਼ਰ, ਯੋਗੇਸ਼ ਕੁਮਾਰ ਮੰਡੀ ਸੁਪਰਵਾਈਜ਼ਰ, ਅੰਮਿ੍ਤ ਸਿੰਘ ਸੁਪਰਡੈਂਟ, ਮਨਪ੍ਰੀਤ ਸਿੰਘ ਸੀਨੀਅਰ ਸਹਾਇਕ, ਰਣਜੋਧ ਸਿੰਘ ਵਲੋਂ ਹਰਵਿੰਦਰ ਬਿਲਾਸਪੁਰ ਨੂੰ ਤੋਹਫ਼ੇ ਭੇਟ ਕੀਤੇ ਗਏ ਤੇ ਮੁਬਾਰਕਬਾਦ ਦਿੱਤੀ ਗਈ | ਦਵਿੰਦਰ ਸਿੰਘ ਦੀਨਾ ਅਤੇ ਲਖਵੀਰ ਸਿੰਘ ਸੇਖੋਂ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ | ਸਟੇਜ ਦੀ ਕਾਰਵਾਈ ਚਰਨਜੀਤ ਸਮਾਲਸਰ ਵਲੋਂ ਬਾਖ਼ੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ/ਐਲੀਮੈਂਟਰੀ ਪੱਧਰ ਦੇ ਮਸਲਿਆਂ ਨੂੰ ਲੈ ਕੇ ਈ.ਟੀ.ਯੂ. ਪੰਜਾਬ ਦੀ ਡੀ.ਪੀ.ਆਈ. ਨਾਲ ਮੀਟਿੰਗ ਅਗਲੀ ਖ਼ਬਰ ਭਾਜਪਾ ਦੇ ਇਸ਼ਾਰਿਆਂ 'ਤੇ ਰਾਜ ਸਭਾ 'ਚ 'ਆਪ' ਪਾਰਟੀ ਵਲੋਂ ਡਿਪਟੀ ਲੀਡਰ ਰਾਘਵ ਚੱਢਾ ਦਾ ਅਹੁਦਾ ਖੋਹਣਾ ਮੰਦਭਾਗਾ-ਸਾਬਕਾ...
Ad Position 24