ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਐਲੀ.) ਪੰਜਾਬ ਹਰਕੀਰਤ ਕੌਰ ਚਾਨੇ ਨਾਲ ਐਲੀਮੈਂਟਰੀ ਟੀਚਰਜ਼ ਯੂਨੀਅਨ (ਈ.ਟੀ.ਯੂ.) ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਅਗਵਾਈ 'ਚ ਮਿਲੇ ਸੂਬਾ ਪੱਧਰੀ ਵਫ਼ਦ ਵਲੋਂ ਮੀਟਿੰਗ ਕਰਕੇ ਪ੍ਰਾਇਮਰੀ ਪੱਧਰ ਦੇ ਮਸਲੇ ਰੱਖੇ ਗਏ, ਜਿਸ 'ਚ ਬੀ.ਐਲ.ਓ. ਡਿਊਟੀਆਂ ਕਟਾਉਣ ਸਬੰਧੀ ਮੁੱਖ ਚੋਣ ਅਫ਼ਸਰ ਤੇ ਪ੍ਰਾਇਮਰੀ ਅਧਿਆਪਕਾਂ ਦੇ ਵੱਡੇ ਪੱਧਰ 'ਤੇ ਹੈਲਥ ਕਾਰਡ ਸਮੇਤ ਸਭ ਗ਼ੈਰ-ਵਿੱਦਿਅਕ ਡਿਊਟੀਆਂ ਘੱਟ ਕਰਨ ਲਈ ਸਿੱਖਿਆ ਸਕੱਤਰ ਕੋਲ ਲਿਖਤੀ ਪ੍ਰਪੋਜਲ ਭੇਜਣ ਦੀ ਡਾਇਰੈਕਟਰ ਸਿੱਖਿਆ ਨੇ ਸਹਿਮਤੀ ਦਿੱਤੀ | ਅਧਿਆਪਕਾਂ ਦੀ ਪੇ ਅਨਾਮਲੀ 'ਤੇ ਬਣਦੇ ਬਕਾਇਆਂ ਸਬੰਧੀ ਸਾਰੇ ਜ਼ਿਲਿ੍ਹਆਂ ਕੋਲੋਂ ਕੇਸ ਮੰਗਵਾ ਕੇ ਜਲਦ ਹੱਲ ਦਾ ਪੱਕਾ ਭਰੋਸਾ ਦਿੱਤਾ ਗਿਆ, ਹੈੱਡ ਟੀਚਰਾਂ ਦੀ ਪੋਸਟ ਨੂੰ ਸਿੱਖਿਆ ਸਕੱਤਰ ਕੋਲ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ | ਅਧਿਆਪਕ ਤਨਖ਼ਾਹਾਂ ਤੇ ਐਚ.ਟੀ. ਦੀ ਪੋਸਟ ਪ੍ਰਬੰਧਕੀ ਪੋਸਟ ਕਰਨ ਲਈ ਯੂਨੀਅਨ ਦੀ ਮੰਗ ਨੂੰ ਸਕੱਤਰ ਕੋਲ ਰੱਖਣ, ਮੈਡੀਕਲ ਬਜਟ ਜਲਦ ਜਾਰੀ ਹੋਣ, ਬਾਰਡਰ ਕੇਡਰ ਇੰਕਰੀਮੈਂਟ ਜਲਦ ਲਾਗੂ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਲਾਗੂ ਕਰਨ ਲਈ ਕਾਰਵਾਈ ਚੱਲ ਰਹੀ ਹੈ | ਇਸ ਤੋਂ ਇਲਾਵਾ ਅਧਿਆਪਕ ਟੈਟ, ਆਰਜ਼ੀ ਅਡਜਟਮੈਂਟ ਦੇ ਨਾਂਅ 'ਤੇ ਰੇਸ਼ਨੇਲਾਈਜੇਸ਼ਨ ਬੰਦ ਕਰਨ, ਪ੍ਰਾਇਮਰੀ ਬੱਚਿਆਂ ਦੀਆਂ ਸਾਰੀਆਂ ਕਿਤਾਬਾਂ ਸਕੂਲਾਂ 'ਚ ਭੇਜਣ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ.ਪੀ.ਈ.ਓ., ਮਾਸਟਰ ਕੇਡਰ ਪ੍ਰਮੋਸ਼ਨਾਂ, ਮਿਡ-ਡੇ-ਮੀਲ ਕੁਕਿੰਗ ਕਾਸਟ ਤੇ ਫਰੂਟ ਦੀ ਰਾਸ਼ੀ ਵਧਾਉਣ, ਵਿਦੇਸ਼ ਛੁੱਟੀ ਅਧਿਕਾਰ ਡੀ.ਡੀ.ਓ. ਨੂੰ ਦੇਣ ਆਦਿ ਯੋਗ ਹੱਲ ਲਈ ਪੁਰਜ਼ੋਰ ਮੰਗ ਕੀਤੀ ਗਈ | ਮੀਟਿੰਗ ਦੌਰਾਨ ਹਰਜਿੰਦਰਪਾਲ ਸਿੰਘ ਪੰਨੂ, ਹਰਕਿ੍ਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਮਨੋਜ ਘਈ ਪਟਿਆਲਾ, ਅਵਤਾਰ ਸਿੰਘ ਮਾਨ, ਰਿਸ਼ੀ ਕੁਮਾਰ ਜਲੰਧਰ, ਜਨਕ ਰਾਜ ਮੋਹਾਲੀ, ਜਤਿੰਦਰ ਪੰਡਤ ਚਮਕੌਰ ਸਾਹਿਬ, ਸੁਖਵਿੰਦਰ, ਜਸਵਿੰਦਰ ਬਾਤਿਸ਼, ਬਲਵੰਤ ਸਿੰਘ ਕੋਟਲੀ, ਦਲਜੀਤ ਸਿੰਘ ਜਟਾਣਾ ਆਦਿ ਸ਼ਾਮਿਲ ਸਨ |