31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡਾਕਟਰ ਹੁੰਦੇ ਹਨ ਰੱਬ ਦਾ ਰੂਪ-ਚੇਅਰਮੈਨ ਜਗਦੀਪ ਸਿੰਘ ਗਿੱਲ <br/>

Ad Position 21
No active advertisement
ਅਜੀਤ ਡੈਸਕ 04-04-2026
ਕਿਸ਼ਨਪੁਰਾ ਕਲਾਂ, 3 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਸਮਾਜਿਕ ਜਾਗਿ੍ਤੀ ਫ਼ਰੰਟ ਪੰਜਾਬ ਦੀ ਸੰਸਥਾ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ ਡਾਕਟਰ ਸੱਚਮੁੱਚ ਰੱਬ ਦਾ ਰੂਪ ਹੁੰਦੇ ਹਨ, ਜੋ ਆਪਣੀ ਸੇਵਾ ਅਤੇ ਸਮਰਪਣ ਨਾਲ ਮਨੁੱਖਤਾ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕਰਦੇ ਹਨ | ਉਨ੍ਹਾਂ ਕਿਹਾ ਕਿ ਬਿਮਾਰੀ ਦੇ ਸਮੇਂ ਡਾਕਟਰ ਹੀ ਉਹ ਹਸਤੀਆਂ ਹੁੰਦੀਆਂ ਹਨ ਜੋ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸੇ ਤਰ੍ਹਾਂ ਦੀ ਹੀ ਸ਼ਖ਼ਸੀਅਤ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ਡਾ. ਪ੍ਰਦੀਪ ਕਪੂਰ (ਛਾਤੀ ਦੇ ਸਪੈਸ਼ਲਿਸਟ) ਅਤੇ ਜੂਨੀਅਰ ਡਾ. ਜਤਿਨ ਆਦਿ ਦੀ ਪੂਰੀ ਟੀਮ ਦਾ ਚੇਅਰਮੈਨ ਜਗਦੀਪ ਸਿੰਘ ਗਿੱਲ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਗਿੱਲ ਨੇ ਕਿਹਾ ਕਿ ਸਮਾਜ ਨੂੰ ਡਾਕਟਰਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ | ਡਾਕਟਰਾਂ ਦੀ ਸੇਵਾ ਭਾਵਨਾ ਅਤੇ ਨਿਸ਼ਠਾ ਸਾਡੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਦਰਸਾਉਂਦੀ ਹੈ | ਇਸ ਮੌਕੇ ਡਾ. ਪ੍ਰਦੀਪ ਕਪੂਰ ਆਦਿ ਵਲੋਂ ਚੇਅਰਮੈਨ ਜਗਦੀਪ ਸਿੰਘ ਗਿੱਲ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਗਦੀਪ ਸ਼ਰਮਾ, ਸੁਖਦੇਵ ਸਿੰਘ, ਬਿੱਲੂ ਮੱਲ੍ਹੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 8 ਅਪ੍ਰੈਲ ਨੂੰ ਨੌਜਵਾਨ ਭਾਰਤ ਸਭਾ ਕੱਢੇਗੀ ਮੋਟਰਸਾਈਕਲ ਮਾਰਚ <br/> ਅਗਲੀ ਖ਼ਬਰ ਪ੍ਰਾਇਮਰੀ/ਐਲੀਮੈਂਟਰੀ ਪੱਧਰ ਦੇ ਮਸਲਿਆਂ ਨੂੰ ਲੈ ਕੇ ਈ.ਟੀ.ਯੂ. ਪੰਜਾਬ ਦੀ ਡੀ.ਪੀ.ਆਈ. ਨਾਲ ਮੀਟਿੰਗ
Ad Position 24