ਮੋਗਾ, 6 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਾਉਂਟ ਸੀਜ਼ਰ ਮੈਟੀ ਦੀ 130ਵੀਂ ਬਰਸੀ ਨੂੰ ਸਮਰਪਿਤ ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਵਲੋਂ ਮੋਗਾ ਦੇ ਲਾਈਫ਼ ਕੇਅਰ ਇਲੈਕਟ੍ਰੋਹੋਮਿਉਪੈਥਿਕ ਸੈਂਟਰ ਵਿਖੇ ਅੱਠਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਅਰੰਭ ਕਾਉਂਟ ਸੀਜ਼ਰ ਮੈਟੀ ਦੀ ਪ੍ਰਤਿਮਾ 'ਤੇ ਸ਼ਮ੍ਹਾਂ ਰੌਸ਼ਨ ਕਰਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਤੋਖ ਸਿੰਘ ਜੋਸ਼ਨ ਤਰਨਤਾਰਨ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਆਫ਼ਿਸ ਸਕੱਤਰ ਡਾ. ਕਮਲਜੀਤ ਕੌਰ ਸੇਖੋਂ, ਡਾ. ਪਰਮਿੰਦਰ ਕੁਮਾਰ ਪਾਠਕ ਜਨਰਲ ਸੈਕਟਰੀ, ਡਾ. ਜਗਜੀਤ ਸਿੰਘ ਗਿੱਲ, ਡਾ. ਅਵਤਾਰ ਸਿੰਘ ਦੇਵਗਨ ਪ੍ਰੈੱਸ ਸੈਕਟਰੀ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਨ ਸਿੰਘ ਧੂੜਕੋਟ, ਡਾ. ਜਸਵਿੰਦਰ ਸਿੰਘ ਸਮਾਧ ਭਾਈ ਕੋਰ ਕਮੇਟੀ, ਡਾ. ਸ਼ਮਸ਼ੇਰ ਸਿੰਘ ਸਿੱਧੂ ਖ਼ਜ਼ਾਨਚੀ, ਡਾ. ਸੁਰੇਸ਼ ਸ਼ਰਮਾ ਸਹਾਇਕ ਖ਼ਜ਼ਾਨਚੀ, ਡਾ. ਵਰਿੰਦਰ ਸਿੰਘ, ਡਾ. ਜਸਵੀਰ ਸ਼ਰਮਾ, ਡਾ. ਰਾਜਵੀਰ ਸ਼ਰਮਾ ਮੌਜੂਦ ਸਨ | ਇਸ ਮੌਕੇ ਗੱਲਬਾਤ ਕਰਦਿਆਂ ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਇਲੈਕਟ੍ਰੋਹੋਮਿਉਪੈਥਿਕ ਦੇ ਜਨਮਦਾਤਾ ਕਾਉਂਟ ਸੀਜ਼ਰ ਮੈਟੀ ਦੀ 130ਵੀਂ ਬਰਸੀ ਨੂੰ ਸਮਰਪਿਤ ਅੱਜ ਲਾਈਵ ਕੇਅਰ ਸੈਂਟਰ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਬਲੱਡ ਟਰਾਂਸਮਿਸ਼ਨ ਅਫ਼ਸਰ ਸਿਵਲ ਹਸਪਤਾਲ ਮੋਗਾ ਡਾ. ਅਕਾਂਕਸ਼ਾ ਸ਼ਰਮਾ ਨੇ ਕਿਹਾ ਕਿ ਸਿਵਲ ਹਸਪਤਾਲ ਦੀ ਟੀਮ ਵਲੋਂ 158 ਦੇ ਕਰੀਬ ਡਾਕਟਰਾਂ ਤੇ ਸ਼ਹਿਰ ਵਾਸੀਆਂ ਵਲੋਂ ਦਿੱਤੇ ਖ਼ੂਨ ਨੂੰ ਇਕੱਤਰ ਕੀਤਾ ਗਿਆ | ਕੈਂਪ ਦੇ ਅਖੀਰ ਵਿਚ ਪ੍ਰੈੱਸ ਸਕੱਤਰ ਡਾਕਟਰ ਅਵਤਾਰ ਸਿੰਘ ਦੇਵਗਨ ਨੇ ਸਮੁੱਚੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ |