ਕਿਸ਼ਨਪੁਰਾ ਕਲਾਂ, 6 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਛੇਵਾਂ ਮਹਾਨ ਗੁਰਮਤਿ ਸਮਾਗਮ ਤੇ ਵਿਸਾਖੀ ਮੌਕੇ ਬੱਚਿਆਂ ਦੇ ਧਾਰਮਿਕ ਪ੍ਰੀਖਿਆ ਤੇ ਦਸਤਾਰ ਮੁਕਾਬਲੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਇੰਦਰਗੜ੍ਹ ਜ਼ਿਲ੍ਹਾ ਮੋਗਾ ਵਿਖੇ 12, 13, 14 ਅਪ੍ਰੈਲ 2026 ਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਏਆ ਜਾ ਰਹੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ 13 ਅਪ੍ਰੈਲ ਨੂੰ 10 ਵਜੇ ਬੱਚਿਆਂ ਤੋਂ ਧਾਰਮਿਕ ਪ੍ਰੀਖਿਆ ਲਈ ਜਾਵੇਗੀ ਉਪਰੰਤ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ | ਇਲਾਕੇ ਦੇ ਸਮੂਹ ਸਕੂਲ ਦੇ ਬੱਚਿਆਂ ਨੂੰ ਖੁੱਲ੍ਹਾ ਸੱਦਾ ਹੈ, ਅਤੇ ਪੁਜ਼ੀਸ਼ਨਾਂ ਹਾਸਲ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾਣਗੇ | ਮੁੱਖ ਪ੍ਰਬੰਧਕ ਡਾ. ਕਾਰਜ ਸਿੰਘ ਰੇਲ ਕੋਚ ਫ਼ੈਕਟਰੀ ਕਪੂਰਥਲਾ, ਹੈੱਡ ਗ੍ਰੰਥੀ ਭਾਈ ਸਰਬਜੀਤ ਸਿੰਘ, ਸੈਕਟਰੀ ਰਾਜਵੀਰ ਸਿੰਘ, ਪ੍ਰਧਾਨ ਬਹਾਦਰ ਸਿੰਘ, ਜਥੇਦਾਰ ਮੇਜਰ ਸਿੰਘ ਸਟੇਜ ਸੈਕਟਰੀ, ਬਖ਼ਸ਼ੀਸ਼ ਸਿੰਘ, ਸਰਪੰਚ ਅਮਰਜੀਤ ਕੌਰ ਦੇ ਪਤੀ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਬਾਬਾ, ਨੰਬਰਦਾਰ ਪ੍ਰਗਟ ਸਿੰਘ ਜਗਤਾਰ ਸਿੰਘ ਖਹਿਰਾ, ਡਾ. ਸੁਰਜੀਤ ਸਿੰਘ, ਰਸਾਲ ਸਿੰਘ ਫ਼ੌਜੀ, ਮਨਜੀਤ ਸਿੰਘ ਫ਼ੌਜੀ ਖਹਿਰਾ, ਪਿ੍ਥੀ ਸਿੰਘ, ਗੁਰਿੰਦਰ ਸਿੰਘ ਖਹਿਰਾ, ਦਰਸ਼ਨ ਸਿੰਘ ਭੰਬਾ, ਰਜਿੰਦਰ ਪਾਲ ਸਿੰਘ ਭੰਬਾ ਆਦਿ ਨੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਾਈਮ ਸਿਰ ਆ ਕੇ ਧਾਰਮਿਕ ਪ੍ਰੀਖਿਆ ਉਪਰੰਤ ਦਸਤਾਰ ਮੁਕਾਬਲਿਆਂ ਵਿਚ ਹਿੱਸਾ ਲੈਣ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ |