ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਜਿਸ ਦੇ ਚੱਲਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਮੋਗਾ ਵਿਨੋਦ ਬਾਂਸਲ ਨੂੰ ਮੋਗਾ ਸ਼ਹਿਰ ਵਿਚੋਂ ਜ਼ਬਰਦਸਤ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਪ੍ਰਭਾਵਸ਼ਾਲੀ ਵਿਅਕਤੀ ਇਕ ਮੰਚ 'ਤੇ ਇਕੱਠੇ ਹੋ ਕੇ ਵਿਨੋਦ ਬਾਂਸਲ ਦੇ ਸਮਰਥਨ 'ਤੇ ਉੱਤਰ ਆਏ ਹਨ ਤੇ ਇਸ ਮੌਕੇ ਉਨ੍ਹਾਂ ਵਿਨੋਦ ਬਾਂਸਲ ਨੂੰ ਚੋਣ ਮੈਦਾਨ ਵਿਚ ਉੱਤਰਨ ਲਈ ਉਤਸ਼ਾਹਿਤ ਕੀਤਾ ਹੈ ਤੇ ਜਿੱਤ ਦੇ ਦਾਅਵੇ ਨਾਲ ਕਿਹਾ ਕਿ ਵਿਨੋਦ ਬਾਂਸਲ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ ਤੇ ਉਨ੍ਹਾਂ ਨੇ ਵਿਨੋਦ ਬਾਂਸਲ ਨੂੰ ਇਹ ਭਰੋਸਾ ਵੀ ਦਿੱਤਾ ਹੈ ਕਿ ਉਹ ਇਕੱਲਾ ਸਮਰਥਨ ਹੀ ਨਹੀਂ ਕਰਨਗੇ ਸਗੋਂ ਚੋਣ ਪ੍ਰਚਾਰ ਕਰਨ ਦੇ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਦੀ ਵਾਗਡੋਰ ਵੀ ਸੰਭਾਲਣਗੇ | ਇਸ ਮੌਕੇ ਸ਼ਹਿਰ ਦੇ ਪ੍ਰਭਾਵਸ਼ਾਲੀ ਲੋਕਾਂ ਵਿਚ ਰਵਿੰਦਰ ਗੋਇਲ ਸੀ.ਏ. ਪ੍ਰਧਾਨ ਗੋਪਾਲ ਗਊਸ਼ਾਲਾ, ਰੋਹਿਤ ਸਿੰਗਲਾ ਪ੍ਰਧਾਨ ਗੋਲਡ ਸਮਿੱਥ ਐਸੋਸੀਏਸ਼ਨ, ਰਿਪਨ ਬਾਂਸਲ, ਸੁਰਿੰਦਰ ਗੋਇਲ ਭੱਠੇ ਵਾਲੇ, ਵਰਿੰਦਰ ਬਾਂਸਲ, ਆੜ੍ਹਤੀ ਦੀਪਕ ਤਾਇਲ, ਰਾਈਸ ਮਿੱਲਰਜ਼ ਨਰੇਸ਼ ਗੋਇਲ ਕਿੱਟੂ, ਡਾ. ਗੁਰਚਰਨ ਸਿੰਘ, ਡਾ. ਇੰਦਰਜੀਤ ਸਿੰਘ, ਪ੍ਰੇਮ ਗਰਗ, ਸੁਰਿੰਦਰ ਗਰਗ, ਅਸ਼ਵਨੀ ਮੰਨਿਆ, ਪ੍ਰਦੀਪ ਬਾਂਸਲ, ਸਾਬਕਾ ਡੀ.ਟੀ.ਓ. ਹਾਂਡਾ, ਸੁਭਾਸ਼ ਪਲਤਾ, ਡਾ. ਪ੍ਰੇਮ ਸਿੰਘ, ਰਾਕੇਸ਼ ਜੈਸਵਾਲ, ਖੁਸੀਲ ਬਾਂਸਲ, ਦਵਿੰਦਰਪਾਲ ਸਿੰਘ ਰਿੰਪੀ, ਕੁਲਦੀਪ ਸਿੰਘ ਸਹਿਗਲ, ਰਵਿੰਦਰ ਸਿੰਘ ਰਾਜੂ, ਚਰਨਜੀਤ ਸਿੰਘ ਪੰਨੂ, ਪਵਨ ਬਾਂਸਲ, ਜਸਪਾਲ ਸੇਠੀ, ਅਸ਼ਵਨੀ ਗੋਇਲ ਸ਼ਾਮਿਲ ਹਨ |