ਮੋਗਾ/ਕਿਸ਼ਨਪੁਰਾ ਕਲਾਂ, 10 ਅਪ੍ਰੈਲ (ਸੁਰਿੰਦਰਪਾਲ ਸਿੰਘ/ਅਮੋਲਕ ਸਿੰਘ ਕਲਸੀ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ, ਪੰਚਾਇਤ ਦੌਧਰ ਸਰਕੀ, ਪੰਚਾਇਤ ਦੌਧਰ ਗਰਬੀ ਤੇ ਬਾਬਾ ਜਗਦੇਵ ਸਿੰਘ ਦੀ ਅਗਵਾਈ ਵਿਚ ਵਿਧਾਇਕ ਹਲਕਾ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਦੌਧਰ ਪੁਲ ਤੋਂ ਲੈ ਕੇ ਬੱਧਨੀ ਪੁਲ ਤੱਕ ਰਸਤੇ ਨੂੰ ਪੱਕਾ ਕਰਨ ਤਾਂ ਕਿ ਜੋ ਪਿੰਡ ਦੌਧਰ ਨੂੰ ਹਸਪਤਾਲ ਤੇ ਥਾਣਾ ਬੱਧਨੀ ਕਲਾਂ ਆਉਣ ਜਾਣ ਵਿਚ ਸਮਾਂ ਘੱਟ ਲੱਗੇ | ਕਈ ਵਾਰੀ ਗੰਭੀਰ ਮਰੀਜ਼ ਨੂੰ ਹਸਪਤਾਲ ਆਉਣ 'ਤੇ ਸਮਾਂ ਲੱਗ ਜਾਂਦਾ ਹੈ ਜੋ ਜਾਨੀ ਨੁਕਸਾਨ ਵੀ ਹੋ ਜਾਂਦਾ | ਇਸ ਕਰਕੇ ਇਸ ਰਸਤੇ ਨੂੰ ਪੱਕਿਆ ਕੀਤਾ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਹਜ਼ਾਰਾਂ ਹੀ ਆਉਣ ਜਾਣ ਵਾਲਿਆਂ ਨੂੰ ਸੌਖਾ ਹੋਵੇ | ਰਸਤਾ ਕੱਚਾ ਹੋਣ ਦੇ ਕਾਰਨ ਕਈ ਵਾਰ ਬਰਸਾਤ ਦੇ ਦਿਨਾਂ ਵਿਚ ਐਕਸੀਡੈਂਟ ਵੀ ਹੁੰਦੇ ਹਨ, ਨਾਲ ਹੀ ਇੱਥੇ ਦੋ ਗੁਰਦੁਆਰਾ ਸਾਹਿਬਾਨ ਹਨ | ਇਸ ਮੌਕੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ, ਰਾਜੂ ਪੱਤੋ, ਬਲਜਿੰਦਰ ਸਿੰਘ ਕਿਸ਼ਨਪੁਰਾ, ਅਜਮੇਰ ਸਿੰਘ, ਧਰਮ ਸਿੰਘ, ਕਾਲਾ ਸਿੰਘ, ਦਰਵਾਰ ਸਿੰਘ, ਬਲਵੀਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਸੇਮਾ ਸਿੰਘ ਮਲੀ, ਬਲਜੀਤ ਸਿੰਘ, ਸੁਖਜੀਤ ਸਿੰਘ ਦੌਧਰ, ਗੁਰਦੀਪ ਸਿੰਘ, ਇਕਬਾਲ ਸਿੰਘ ਮੀਨੀਆ, ਪੰਚ ਚਮਕੌਰ ਸਿੰਘ, ਪੰਚ ਹਰਜੀਤ ਸਿੰਘ ਦੌਧਰ, ਸੁਖਰਾਜ ਸਿੰਘ ਦੱਦਾਹੂਰ, ਗਿਆਨ ਸਿੰਘ ਬੁੱਟਰ, ਬਾਬਾ ਜਗਦੇਵ ਸਿੰਘ ਠਾਠਾ ਖੂਹੀ ਸਾਹਿਬ ਆਦਿ ਕਿਸਾਨ ਮੌਜੂਦ ਸਨ |