11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੋਗਾ ਅੰਡਰ-23 ਦੀ ਧਮਾਕੇਦਾਰ ਜਿੱਤ • ਫ਼ਾਜ਼ਿਲਕਾ ਨੂੰ ਹਰਾ ਕੇ ਕਵਾਟਰ ਫਾਈਨਲ ਵਿਚ ਦਾਖ਼ਲਾ-ਕਮਲ ਅਰੋੜਾ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੰਡਰ-23 ਜ਼ਿਲ੍ਹਾ ਕਿ੍ਕਟ ਟੂਰਨਾਮੈਂਟ ਵਿਚ ਮੋਗਾ ਦੀ ਟੀਮ ਨੇ ਬਿਹਤਰੀਨ ਆਲ ਰਾੳਾੂਡ ਪ੍ਰਦਰਸ਼ਨ ਕਰਦਿਆਂ ਫ਼ਾਜ਼ਿਲਕਾ ਨੂੰ ਕਰਾਰੀ ਹਾਰ ਦੇ ਕੇ ਕਵਾਟਰ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ | ਮੋਗਾ ਦੇ ਖਿਡਾਰੀਆਂ ਨੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਚ ਦਬਦਬਾ ਬਣਾਇਆ ਅਤੇ ਮੁਕਾਬਲੇ ਨੂੰ ਇਕ-ਤਰਫਾ ਬਣਾ ਦਿੱਤਾ | ਕਮਲ ਅਰੋੜਾ ਅਪੈਕਸ ਮੈਂਬਰ ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਨੇ ਦੱਸਿਆ ਕਿ ਮੋਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 80.5 ਓਵਰਾਂ ਵਿਚ 348/9 ਦਾ ਵੱਡਾ ਸਕੋਰ ਬਣਾਇਆ | ਟੀਮ ਦੇ ਓਪਨਰਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਮਿਡਲ ਆਰਡਰ ਨੇ ਪਾਰੀ ਨੂੰ ਮਜ਼ਬੂਤੀ ਦਿੱਤੀ | ਗੁਰਬਲੀਤ ਸਿੰਘ ਨੇ ਸ਼ਾਨਦਾਰ 101 ਰਨ 96 ਗੇਂਦਾਂ 'ਤੇ ਬਣਾਏ ਜਿਸ ਵਿਚ ਉਸ ਨੇ ਖ਼ੂਬਸੂਰਤ ਸ਼ਾਟਸ ਨਾਲ ਦਰਸ਼ਕਾਂ ਨੂੰ ਮੋਹ ਲਿਆ | ਸਿਧਾਰਥ ਰਾਜ ਸ਼ਰਮਾ ਨੇ 71 ਦੌੜਾਂ ਦੀ ਲੰਬੀ ਪਾਰੀ ਖੇਡੀ ਅਤੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ | ਇਸ ਤੋਂ ਇਲਾਵਾ ਦੁਸ਼ਯੰਤ ਸਿੰਘ ਗਿੱਲ (50), ਵਿਓਮ ਚੁੱਘ (40) ਅਤੇ ਸ਼ਾਨਵੀਰ ਸਿੰਘ ਕਲਸੀ (30) ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ | ਫ਼ਾਜ਼ਿਲਕਾ ਵਲੋਂ ਗੇਂਦਬਾਜ਼ੀ ਵਿਚ ਵਿਕਾਸ ਕੁਮਾਰ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 5 ਵਿਕਟਾਂ ਲਈਆਂ, ਪਰ ਹੋਰ ਗੇਂਦਬਾਜ਼ ਮੋਗਾ ਦੇ ਬੱਲੇਬਾਜ਼ਾਂ ਨੂੰ ਰੋਕਣ ਵਿਚ ਅਸਫਲ ਰਹੇ | 348 ਰਨਾਂ ਦੇ ਟਾਰਗੈਟ ਦਾ ਪਿੱਛਾ ਕਰਦਿਆਂ ਫ਼ਾਜ਼ਿਲਕਾ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਵਿਚ ਨਜ਼ਰ ਆਈ | ਹਰਪ੍ਰੀਤ ਸਿੰਘ ਅਤੇ ਸ਼ਾਨਵੀਰ ਸਿੰਘ ਕਲਸੀ ਨੇ ਵੀ ਕਫ਼ਾਇਤੀ ਗੇਂਦਬਾਜ਼ੀ ਕਰਦਿਆਂ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ | ਫ਼ਾਜ਼ਿਲਕਾ ਦੀ ਪੂਰੀ ਟੀਮ 52.2 ਓਵਰਾਂ ਵਿਚ 176 ਰਨਾਂ 'ਤੇ ਆਲ ਆਊਟ ਹੋ ਗਈ, ਜਿਸ ਨਾਲ ਮੋਗਾ ਨੇ ਇਹ ਮੈਚ ਵੱਡੇ ਅੰਤਰ ਨਾਲ ਆਪਣੇ ਨਾਂਅ ਕੀਤਾ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਅਤੇ ਮੋਹਨ ਸੁੰਦਰ ਦਾਸ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਗੜੇਮਾਰੀ ਬਰਸਾਤ ਤੇ ਦੌਧਰ ਪੁਲ ਤੋਂ ਬੱਧਨੀ ਪੁਲ ਤੱਕ ਕੱਚਾ ਰਸਤਾ ਨੂੰ ਪੱਕਾ ਕਰਨ ਲਈ ਦਿੱਤਾ ਮੰਗ ਪੱਤਰ-ਦੌਧਰ... ਅਗਲੀ ਖ਼ਬਰ ਮੱਖਣ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਸ਼ਾਮਿਲ ਹੋਣ ਨਾਲ ਪਾਰਟੀ ਮਜ਼ਬੂਤ ਹੋਈ-ਟਕਸਾਲੀ ਅਕਾਲੀ <br/>
Ad Position 24