11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਪ ਪਾਰਟੀ ਦੇ ਆਗੂਆਂ ਤੇ ਮੈਂਬਰਾਂ ਨੇ ਵਿਧਾਇਕ ਬਿਲਾਸਪੁਰ ਨੇ ਕੀਤੀ ਅਹਿਮ ਮੀਟਿੰਗ •ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਆਮ ਨਾਗਰਿਕਾਂ ਤੱਕ ਪੂਰੀ ਤਰ੍ਹਾਂ ਨਾਲ ਪਹੁੰਚਾਉਣ ਲਈ ਅਹਿਮ ਉਪਰਾਲੇ ਕੀਤੇ ਜਾਣ-ਮਨਜੀਤ ਸਿੰਘ ਬਿਲਾਸਪੁਰ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਬੱਧਨੀ ਕਲਾਂ, 10 ਅਪ੍ਰੈਲ (ਸੰਜੀਵ ਕੋਛੜ)-ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣ ਮੈਨੀਫੈਸਟੋ ਦੌਰਾਨ ਵੋਟਰਾਂ ਨਾਲ ਕੀਤੇ ਗਏ ਇਕ-ਇਕ ਵਾਅਦੇ ਅਤੇ ਦਿੱਤੀ ਗਈ ਹਰ ਗਰੰਟੀ ਨੂੰ ਸਰਕਾਰ ਵਲੋਂ ਤਕਰੀਬਨ 4 ਸਾਲਾਂ 'ਚ ਹੀ ਪੂਰਾ ਕਰ ਲਿਆ ਗਿਆ ਹੈ, ਹੁਣ 13 ਅਪ੍ਰੈਲ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਮੌਕੇ ਮੁੱਖ ਮੰਤਰੀ ਪੰਜਾਬ ਵਲੋਂ ਔਰਤਾਂ ਨਾਲ ਇਕ ਹਜ਼ਾਰ ਰੁਪਏ ਦੇਣ ਦਾ ਕੀਤਾ ਗਿਆ ਵਾਅਦਾ ਵੀ ਪੂਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਡੀ ਗਿਣਤੀ 'ਚ ਇਕੱਤਰ ਹੋਏ ਆਗੂਆਂ, ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਆਮ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਰਕਰ ਅਹਿਮ ਉਪਰਾਲੇ ਕਰਦੇ ਹੋਏ ਹਰ ਘਰ ਪਰਿਵਾਰ 'ਚ ਜਾ ਕੇ ਸਕੀਮਾਂ ਸਬੰਧੀ ਜਾਗਰੂਕ ਕਰਨ, ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਉੱਪਰ ਤੱਕ ਦੀ ਹਰ ਜਨਰਲ ਔਰਤ ਨੂੰ ਜਿੱਥੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਖਾਤੇ 'ਚ ਆਉਣਗੇ ਉੱਥੇ ਹੀ ਐਸ.ਸੀ. ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਿੱਧਾ ਖਾਤਿਆਂ 'ਚ ਆਵੇਗਾ | ਸੂਬਾ ਸਰਕਾਰ ਵਲੋਂ ਚਲਾਈ ਗਈ ਨਕਦੀ ਰਹਿਤ ਸਹਿਤ ਪਾਲਿਸੀ ਬੀਮਾ ਯੋਜਨਾਂ ਦਾ ਬਹੁ ਗਿਣਤੀ ਵਿਅਕਤੀਆਂ ਨੂੰ ਲਾਭ ਮਿਲਿਆ ਹੈ ਅਤੇ ਜਿੰਨਾਂ ਵਿਅਕਤੀਆਂ ਦੇ ਅਜੇ ਤੱਕ ਇਹ ਕਾਰਡ ਨਹੀਂ ਬਣੇ ਉਨ੍ਹਾਂ ਨੂੰ ਜਾਗਰੂਕ ਕਰਕੇ ਇਹ ਕਾਰਡ ਬਣਵਾਏ ਜਾਣ ਸੂਬਾ ਸਰਕਾਰ ਵਲੋਂ ਜਗ੍ਹਾ-ਜਗ੍ਹਾ ਕੈਂਪ ਲਗਾ ਕੇ ਵੀ ਇਹ ਕਾਰਡ ਬਣਾਏ ਜਾ ਰਹੇ ਹਨ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੁਣ ਵਿਰੋਧੀ ਪਾਰਟੀਆਂ ਕੋਲ ਕੋਈ ਵੀ ਤੋੜ ਨਹੀਂ ਕਿਉਂਕਿ ਬਾਕੀ ਪਾਰਟੀਆਂ ਸਿਰਫ਼ ਲਾਰੇ ਲਾਉਂਦੀਆਂ ਹਨ ਜਦੋਂ ਕਿ ਆਪ ਪਾਰਟੀ ਨੇ ਵੋਟਰਾਂ ਨੂੰ ਹੱਥ 'ਤੇ ਸਰੋਂ੍ਹ ਜਮਾ ਕੇ ਦਿਖਾਈ ਹੈ, ਇਸ ਮੌਜੂਦਾ ਸਰਕਾਰ ਨੇ ਜਿੱਤੇ ਵਿੱਦਿਆ ਦੇ ਖੇਤਰ 'ਚ ਮੱਲ੍ਹਾਂ ਮਾਰੀਆਂ, ਉੱਥੇ ਹੀ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ, ਸਰਕਾਰੀ ਨੌਕਰੀਆਂ, ਖੇਡ ਮੈਦਾਨਾਂ ਤੋਂ ਇਲਾਵਾ ਸੂਬੇ ਦੇ ਬਹੁ ਪੱਖੀ ਵਿਕਾਸ ਨੂੰ ਕਰ ਦਿਖਾਇਆ ਹੈ | ਇਸ ਮੌਕੇ ਵਿਧਾਇਕ ਬਿਲਾਸਪੁਰ ਦੀ ਧਰਮ ਪਤਨੀ ਬੀਬੀ ਅਮਨਦੀਪ ਕੌਰ ਨੇ ਔਰਤਾਂ ਨੂੰ ਮਿਲਣ ਵਾਲੇ ਪੈਸਿਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ 'ਚ ਚੁਣੀਆਂ ਹੋਈਆਂ ਔਰਤਾਂ ਵੀ ਲੋਕ ਭਲਾਈ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਲਈ ਦਿਨ ਰਾਤ ਇਕ ਕਰਨ | ਇਸ ਮੌਕੇ ਦਵਿੰਦਰ ਸਿੰਘ ਤਖ਼ਤੂਪੁਰਾ ਸੰਗਠਨ ਇੰਚਾਰਜ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਪਰਮਜੀਤ ਸਿੰਘ ਭੁੱਲਰ ਚੇਅਰਮੈਨ, ਰਵੀ ਸ਼ਰਮਾ ਚੇਅਰਮੈਨ, ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਕੋਕਰੀ ਚੇਅਰਮੈਨ, ਗੁਰਮੇਲ ਸਿੰਘ ਮੱਦੋਕੇ ਚੇਅਰਮੈਨ, ਹਰਜੀਤ ਸਿੰਘ ਮੀਨੀਆਂ ਸਰਪੰਚ, ਜਗਤਾਰ ਸਿੰਘ ਕੂੰਨਰ ਸਰਪੰਚ, ਡਾ. ਅਰਸ਼ ਰਾਊਕੇ, ਬੂਟਾ ਸਿੰਘ ਰਾਊਕੇ, ਪ੍ਰਵੀਨ ਤਾਇਲ, ਅੰਗਰੇਜ਼ ਸਿੰਘ ਗ਼ੌਰੀ ਮਾਨ ਕੌਂਸਲਰ, ਗੈਰੀ ਸਰਪੰਚ, ਗੁਰਵਿੰਦਰ ਸਿੰਘ ਰਾਮੂੰਵਾਲਾ, ਸਰਬਜੀਤ ਸਿੰਘ ਖ਼ਾਲਸਾ, ਮਨਪ੍ਰੀਤ ਸਿੰਘ ਸਤਨਾਮ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਟੀਨੰੂ ਨਿਹਾਲ ਸਿੰਘ ਵਾਲਾ, ਗੁਰਜੰਟ ਸਿੰਘ ਮਾਣੰੂਕੇ, ਬਾਦਲ ਸਿੰਘ ਸਰਪੰਚ ਹਿੰਮਤਪੁਰਾ ਆਦਿ ਤੋਂ ਇਲਾਵਾ ਹੋਰ ਬਲਾਕ ਪ੍ਰਧਾਨ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਐਨ.ਐਸ.ਏ. ਲਾਉਣ ਦੀ ਸਰਕਾਰ ਮੁੜ ਘੜ ਰਹੀ ਹੈ ਸਾਜਿਸ਼-ਭਾਈ ਰਛਪਾਲ ਸਿੰਘ ਸੋਸਣ <br/> ਅਗਲੀ ਖ਼ਬਰ ਸਰਕਾਰ 'ਤੇ ਦਬਾਅ ਬਣਾਉਣ ਲਈ ਜਥੇਬੰਦਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਦੀ ਲੋੜ-ਆਗੂ • ਕੇ.ਪੀ.ਐਮ.ਯੂ. ਦੀ ਫੂਲੇਵਾਲਾ ਵਿ...
Ad Position 24