10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਸਿਹਤ ਅਧਿਕਾਰੀਆਂ ਨੂੰ ਮਿਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਇਕ ਵਫ਼ਦ ਚਮਕੌਰ ਸਿੰਘ ਸਰਾਂ ਦੀ ਅਗਵਾਈ ਹੇਠ ਪੀ.ਐਚ.ਸੀ. ਸੇਖਾ ਕਲਾ-ਠੱਠੀ ਭਾਈ ਦੇ ਦਫ਼ਤਰੀ ਅਮਲੇ ਨੂੰ ਮਿਲਿਆ ਤੇ ਉਨ੍ਹਾਂ ਨੂੰ ਪੈਨਸ਼ਨਰਾਂ ਦੇ ਸਾਲ 2016 ਦੀ ਵਧੀ ਹੋਈ ਤਨਖ਼ਾਹ ਦੇ ਬਕਾਏ ਜਿਸ ਦੀ ਅਦਾਇਗੀ ਅਪ੍ਰੈਲ 2026 ਤੋਂ ਮਾਰਚ 2027 ਤੱਕ 12 ਕਿਸ਼ਤਾ ਵਿਚ ਕੀਤੀ ਜਾਣੀ ਹੈ, ਸੋਧੀ ਹੋਈ ਲੀਵ ਇੰਕੇਸ਼ਮੈਂਟ ਦੀ ਤੀਜੀ ਤੇ ਚੌਥੀ ਕਿਸ਼ਤ ਜਿਸ ਦੀ ਅਦਾਇਗੀ ਅਪ੍ਰੈਲ 2026 ਅਤੇ ਅਕਤੂਬਰ 2026 ਦੌਰਾਨ ਕੀਤੀ ਜਾਣੀ ਹੈ | ਪਾਲ ਕੌਰ ਤੇ ਸ਼ਿੰਦਰਪਾਲ ਕੌਰ ਦੇ ਬਕਾਏ ਸੰਬੰਧੀ, ਗੁਰਜੰਟ ਸਿੰਘ ਮਾਹਲਾ ਦੀ ਡਰਾਨ ਸਟੇਟਮੈਂਟ ਭੇਜਣ ਵਾਰੇ ਮੈਡਮ ਸਪਨਾ ਧਵਨ ਸੀਨੀਅਰ ਸਹਾਇਕ ਨਾਲ ਗੱਲਬਾਤ ਹੋਈ | ਮੈਡਮ ਸਪਨਾ ਧਵਨ ਨੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਜਲਦੀ ਸਮੇਂ ਸਿਰ ਹੱਲ ਕਰਨ ਦਾ ਯਕੀਨ ਦੁਆਇਆ | ਇਸ ਮੌਕੇ ਬਲਵਿੰਦਰ ਗਿੱਲ, ਅਮਰਜੀਤ ਮਹੇਸ਼ਰੀ, ਬਲਵਿੰਦਰ ਸ਼ਰਮਾ, ਬੇਅੰਤ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਕੌਰ, ਪਾਲ ਕੌਰ, ਰਾਜਿੰਦਰ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ, ਸ਼ਿੰਦਰਪਾਲ ਕੌਰ, ਹਮੀਰ ਕੌਰ ਆਦਿ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਨਾਭਾ ਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਅਗਲੀ ਖ਼ਬਰ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਦੀ ਸਰਬਸੰਮਤੀ ਨਾਲ ਚੋਣ •ਸਵਰਨ ਸਿੰਘ ਬਣੇ ਪੰਜਾਬ ਪ੍ਰਧਾਨ
Ad Position 24