ਨਿਹਾਲ ਸਿੰਘ ਵਾਲਾ, 13 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸਕੂਲ ਬਿਲਾਸਪੁਰ ਵਲੋਂ ਨਰਸਰੀ ਤੋਂ ਸੱਤਵੀਂ, ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ ਗਏ | ਇਸ ਨਤੀਜੇ 'ਚ ਸਾਰੇ ਬੱਚਿਆਂ ਨੇ ਹੀ ਚੰਗੇ ਅੰਕ ਪ੍ਰਾਪਤ ਕਰਦਿਆਂ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਜਗਦੇਵ ਸਿੰਘ ਥਿੰਦ ਨੇ ਦੱਸਿਆ ਕਿ ਜਮਾਤ ਨਰਸਰੀ 'ਚੋਂ ਜਸ਼ਨ ਕੌਰ, ਐਲ.ਕੇ. ਜੀ. 'ਚੋਂ ਜਸ਼ਨਦੀਪ ਕੌਰ, ਯੂ. ਕੇ.ਜੀ. 'ਚੋਂ ਗੁਰਨੂਰ ਕੌਰ, ਜਮਾਤ ਪਹਿਲੀ 'ਚੋਂ ਹਰਸ਼ਦੀਪ ਕੌਰ, ਜਮਾਤ ਦੂਸਰੀ 'ਚੋਂ ਸਹਿਮ ਦੀਨ, ਜਮਾਤ ਤੀਸਰੀ 'ਚੋਂ ਕਾਸ਼ਮੀਤ ਕੌਰ, ਜਮਾਤ ਚੌਥੀ 'ਚੋਂ ਸੁਖਮਨਜੋਤ ਕੌਰ, ਜਮਾਤ ਛੇਵੀਂ 'ਚੋਂ ਗੁਰਵਿੰਦਰ ਸਿੰਘ ਸਿੱਧੂ, ਜਮਾਤ ਸੱਤਵੀਂ 'ਚੋਂ ਸੁਖਜੋਤ ਕੌਰ, ਜਮਾਤ -ਨੌਵੀਂ 'ਚੋਂ ਖੁਸ਼ਪ੍ਰੀਤ ਕੌਰ, ਜਮਾਤ ਗਿਆਰ੍ਹਵੀਂ 'ਚੋਂ ਅਨਮੋਲਪ੍ਰੀਤ ਕੌਰ ਨੇ ਅੱਵਲ ਸਥਾਨ ਹਾਸਲ ਕੀਤਾ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਧਾਲੀਵਾਲ, ਡਾਇਰੈਕਟਰ ਸੁਖਪਾਲ ਕੌਰ ਧਾਲੀਵਾਲ, ਪਿ੍ੰਸੀਪਲ ਜਗਦੇਵ ਸਿੰਘ ਥਿੰਦ, ਵਾਈਸ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਸਾਰੇ ਹੀ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਅਗਲੇਰੀ ਪੜ੍ਹਾਈ ਹੋਰ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੈਨੇਜਰ ਅਮਰਦੀਪ ਸਿੰਘ ਧਾਲੀਵਾਲ, ਕੋਆਰਡੀਨੇਟਰ ਤਰਸੇਮ ਸਿੰਘ, ਕੋਆਰਡੀਨੇਟਰ ਕੁਲਦੀਪ ਕੌਰ, ਕੋਆਰਡੀਨੇਟਰ ਸਰਬਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |