06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿੱਤੀ ਸਾਖਰਤਾ ਸਿਖਲਾਈ ਕੇਂਦਰ ਨੇ ਲਾਇਆ ਚੰਨੂਵਾਲਾ 'ਚ ਜਾਗਰੂਕਤਾ ਕੈਂਪ <br/>

Ad Position 21
No active advertisement
ਅਜੀਤ ਡੈਸਕ 14-04-2026

ਬਾਘਾ ਪੁਰਾਣਾ, 13 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਰਿਜ਼ਰਵ ਬੈਂਕ ਅਤੇ ਲੀਡ ਬੈਂਕ ਵਲੋਂ ਬਲਾਕ ਬਾਘਾ ਪੁਰਾਣਾ ਦੇ ਪਿੰਡ ਚੰਨੂਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ 'ਚ ਭਾਰਤ ਸਰਕਾਰ ਅਤੇ ਬੈਂਕ ਵਲੋਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਸੁਕੰਨਿਆਂ ਸਮਰਿਧੀ ਯੋਜਨਾ ਅਤੇ ਆਰ ਸੈਟੀ 'ਚ ਚੱਲ ਰਹੇ ਸਰਕਾਰੀ ਸਿਖਲਾਈ ਕੋਰਸ, ਡੇਅਰੀ ਫਾਰਮਿੰਗ ਅਤੇ ਹੋਰ ਕਈ ਪ੍ਰਕਾਰ ਦੇ ਕਿੱਤਾ ਮੁਖੀ ਕੋਰਸ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਇਸ ਮੌਕੇ ਜਨ ਧਨ ਦੇ ਅਧੀਨ ਮੋਦੀ ਵਾਲੇ ਜ਼ੀਰੋ ਬੈਲੇਂਸ ਵਾਲੇ ਖਾਤੇ ਖੋਲੇ ਗਏ ਅਤੇ ਫ਼ਰਜ਼ੀ ਬੈਂਕਾਂ ਵਲੋਂ ਚੱਲ ਰਹੇ ਧੋਖਾ ਧੜੀ ਬਾਰੇ ਜਾਗਰੂਕ ਦਿੰਦੇ ਹੋਏ ਮੁਫ਼ਤ ਬੀਮੇ ਕੀਤੇ ਗਏ | ਇਸ ਮੌਕੇ ਸਰਪੰਚ ਕੁਲਜੀਤ ਸਿੰਘ, ਗੁਰਭੇਜ ਸਿੰਘ ਸਰਪੰਚ ਮਾੜੀ ਮੁਸਤਫ਼ਾ, ਗੁਰਜੀਤ ਸਿੰਘ ਸਿੱਧੂ, ਹਰਨੇਕ ਸਿੰਘ ਮੈਂਬਰ, ਹਰਪ੍ਰੀਤ ਸਿੰਘ ਮੈਂਬਰ ਤੇ ਸਮੂਹ ਗ੍ਰਾਮ ਪੰਚਾਇਤ ਆਦਿ ਤੋਂ ਇਲਾਵਾ ਆਰਸੇਟੀ ਤੋਂ ਜਗਦੀਪ ਸਿੰਘ, ਪੰਜਾਬ ਸਿੰਧ ਬੈਂਕ ਤੋਂ ਬੀ.ਸੀ.ਏ. ਗੁਰਭੇਜ ਸਿੰਘ, ਸੀ.ਐਫ.ਐਲ. ਸੈਂਟਰ ਤੋਂ ਮੈਨੇਜਰ ਗੀਤਾ, ਅਮਨਦੀਪ ਸਿੰਘ ਐਫ.ਸੀ., ਗੁਲਨਾਜ਼ ਅਖ਼ਤਰ ਕੋਮਲਪ੍ਰੀਤ ਕੌਰ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਮਾਨ ਨੇ ਕੀਤੀ ਪਿੰਡ ਮੋਠਾਂਵਾਲੀ 'ਚ ਪ੍ਰਭਾਵਸ਼ਾਲੀ ਮੀਟਿੰਗ <br/> ਅਗਲੀ ਖ਼ਬਰ ਸੰਤ ਦਰਬਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>
Ad Position 24
No active advertisement