ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਮੋਗਾ ਹਲਕੇ ਦੇ ਸੇਵਾਦਾਰ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਿੰਡ ਮੋਠਾਂਵਾਲੀ ਵਿਚ ਨਿਰੰਜਨ ਸਿੰਘ ਦੇ ਗ੍ਰਹਿ ਵਿਖੇ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਵਿਕਾਸ ਨਾਂਅ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ | ਪਿੰਡਾਂ ਦੀਆਂ ਟੁੱਟੀਆਂ ਸੜਕਾਂ ਝਾੜੂ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ | ਮਾਨ ਨੇ ਕਿਹਾ ਕਿ ਮੋਗਾ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਵਿਕਾਸ ਲਈ ਤਰਸ ਰਹੀਆਂ ਹਨ | ਮਾਨ ਨੇ ਵੱਡੀ ਗਿਣਤੀ ਵਿਚ ਹਾਜ਼ਰ ਔਰਤਾਂ ਨੂੰ ਕਿਹਾ ਕਿ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰ ਕੇ ਆਈ ਝਾੜੂ ਸਰਕਾਰ ਨੂੰ ਸਵਾ ਚਾਰ ਸਾਲ ਤਾਂ 1000 ਰੁਪਏ ਦੇਣ ਦੀ ਯਾਦ ਨਹੀਂ ਆਈ, ਹੁਣ ਜਦੋਂ ਸਰਕਾਰ ਦੇ ਕੁਝ ਕੁ ਮਹੀਨੇ ਬਾਕੀ ਹਨ ਤਾਂ ਸਰਕਾਰ 1000-2000 ਦੇ ਕੇ ਅੱਖਾਂ ਪੂੰਝਣ ਨੂੰ ਫਿਰਦੀ ਹੈ | ਪੰਜਾਬ ਸਰਕਾਰ ਲਾਅ ਐਂਡ ਆਰਡਰ 'ਤੇ ਫ਼ੇਲ੍ਹ ਹੋ ਚੁੱਕੀ ਹੈ | ਇਸ ਮੌਕੇ ਨਿਰੰਜਨ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ, ਸ਼ਾਮ ਸਿੰਘ ਸੂਬੇਦਾਰ, ਪਰਮਜੀਤ ਕੌਰ ਸਰਪੰਚ, ਕਾਬਲ ਸਿੰਘ, ਮਹਿੰਦਰ ਸਿੰਘ, ਬੂਟਾ ਸਿੰਘ, ਨਿਰਭੈ ਸਿੰਘ, ਜਗਰੂਪ ਸਿੰਘ, ਪੱਪੂ ਸਿੰਘ ਆਦਿ ਹਾਜ਼ਰ ਸਨ |