ਧਰਮਕੋਟ, 13 ਅਪ੍ਰੈਲ (ਪਰਮਜੀਤ ਸਿੰਘ)-ਜੀ ਐਜੂਕੇਸ਼ਨ ਧਰਮਕੋਟ ਸੰਸਥਾ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਇਸੇ ਤਹਿਤ ਹੀ ਸੰਸਥਾ ਵਲੋਂ ਰਣਧੀਰ ਸਿੰਘ ਤੇ ਰਾਜ ਕੌਰ ਵਾਸੀ ਧਰਮਕੋਟ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ ਹੈ | ਸੰਸਥਾ ਦੀ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਅਮਰਿੰਦਰ ਸਿੰਘ ਸੈਂਡੀ ਨੇ ਕਿਹਾ ਕਿ ਵਿਦੇਸ਼ 'ਚ ਘੁੰਮਣ ਫਿਰਨ ਪੜ੍ਹਾਈ ਕਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਤੇ ਮਾਪਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸੰਸਥਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਈਲ ਤਿਆਰ ਕੀਤੀ ਜਾਂਦੀ ਹੈ ਤੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਕੇਸ ਨਾਲ ਕਿਸੇ ਨੂੰ ਵੀਜ਼ਾ ਲਗਵਾਉਣ ਵਿਚ ਮੁਸ਼ਕਿਲ ਨਹੀਂ ਆਉਂਦੀ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਧੜਾ ਧੜ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਰਣਧੀਰ ਸਿੰਘ ਤੇ ਰਾਜ ਕੌਰ ਨੂੰ ਵੀਜ਼ੇ ਸੌਂਪਦਿਆਂ ਵਧਾਈ ਦਿੱਤੀ ਤੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ | ਉਨ੍ਹਾਂ ਦੱਸਿਆ ਕਿ ਸੰਸਥਾ ਦੀ ਇੱਕੋ ਛੱਤ ਹੇਠ ਹਵਾਈ ਟਿਕਟਾਂ, ਵੈਸਟਰਨ ਯੂਨੀਅਨ, ਆਈਲਟਸ, ਇਮੀਗੇ੍ਰਸ਼ਨ, ਪੀ.ਟੀ.ਈ, ਇੰਡੋੋ-ਕੈਨੇਡੀਅਨ ਬੱਸ ਬੁਕਿੰਗ ਤੇ ਪਾਸਪੋਰਟ ਅਪਲਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਅਮਰਿੰਦਰ ਸਿੰਘ ਸੈਂਡੀ, ਮਨਜੋਤ ਕੌਰ, ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ ਮਨੀ ਆਦਿ ਹਾਜ਼ਰ ਸੀ |