ਮੋਗਾ, 13 ਅਪ੍ਰੈਲ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਪੈਰੇਂਟ ਟੀਚਰਜ਼ ਐਸੋਸੀਏਸ਼ਨ ਵਲੋਂ ਮਾਪੇ ਅਧਿਆਪਕ ਮਿਲਣੀ ਹੋਈ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਮਾਪੇ ਅਧਿਆਪਕ ਮਿਲਣੀ ਤੇ ਵਿਦਿਆਰਥਣਾਂ ਨੂੰ ਭਵਿੱਖ 'ਚ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਫ਼ਲਤਾ 'ਚ ਮਾਪਿਆਂ ਤੇ ਅਧਿਆਪਕਾਂ ਦੀ ਸਾਂਝੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਵਿਦਿਆਰਥਣਾਂ ਨੂੰ ਪੇਪਰਾਂ ਦੌਰਾਨ ਮਾਨਸਿਕ ਤੇ ਸਰੀਰਕ ਸਿਹਤ ਦਾ ਧਿਆਨ ਰੱਖਣ ਲਈ ਕਿਹਾ | ਪੇਰੈਂਟ ਟੀਚਰਜ਼ ਐਸੋਸੀਏਸ਼ਨ ਦੇ ਕਨਵੀਨਰ ਡਾ. ਪਲਵਿੰਦਰ ਕੌਰ ਨੇ ਮੀਟਿੰਗ ਵਿਚ ਹਾਜ਼ਰ ਮਾਪਿਆਂ ਦਾ ਸਵਾਗਤ ਕੀਤਾ | ਬੀ.ਏ., ਬੀ.ਸੀ.ਏ., ਬੀ. ਕਾਮ, ਐਮ. ਕਾਮ, ਬੀ.ਵਾਕ (ਹੌਸਪੀਟਲ ਐਡਮਿਨਿਸਟਰੇਸ਼ਨ ਐਂਡ ਮੈਨੇਜਮੈਂਟ, ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ) ਪੀ.ਜੀ.ਡੀ.ਸੀ.ਏ ਆਦਿ ਦੀਆਂ ਵਿਦਿਆਰਥਣਾਂ ਦੇ ਮਾਪਿਆ ਨੇ ਵਿਸ਼ਾ ਸਬੰਧਿਤ ਅਧਿਆਪਕਾਂ ਨੂੰ ਮਿਲ ਕੇ ਘਰੇਲੂ ਪ੍ਰੀਖਿਆਵਾਂ ਵਿਚ ਆਪਣੇ ਬੱਚੇ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ | ਮਿਲਣੀ ਦੌਰਾਨ ਅਧਿਆਪਕਾਂ ਨੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ, ਹਾਜ਼ਰੀ, ਵਿਵਹਾਰ ਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਟੀਚਰ ਪੈਰੇਂਟ ਟੀਚਰਜ਼ ਐਸੋਸੀਏਸ਼ਨ ਦੇ ਇੰਚਾਰਜ ਸਹਾਇਕ ਪ੍ਰੋ. ਸੁਸ਼ਮਾ ਨੇ ਮਾਪੇ ਅਧਿਆਪਕ ਮਿਲਣੀ ਲਈ ਪਹੁੰਚੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਹਾਇਕ ਪ੍ਰੋਫੈਸਰ ਗਗਨਦੀਪ ਕੌਰ, ਸਹਾਇਕ ਪ੍ਰੋ. ਮਾਨਸੀ ਆਦਿ ਸ਼ਾਮਲ ਸਨ |