ਅਜੀਤਵਾਲ, 13 ਅਪ੍ਰੈਲ (ਹਰਦੇਵ ਸਿੰਘ ਮਾਨ)-ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੋਲੀ (ਮੋਗਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਨਰੈਣ ਸਿੰਘ ਦੀ ਸਾਲਾਨਾ 24ਵੀਂ ਬਰਸੀ ਸੰਬੰਧੀ 9 ਦਿਨਾਂ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਵਲੋਂ ਸੰਤਾਂ-ਮਹਾਂਪੁਰਸ਼ਾਂ ਦੇ ਅਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਸਦਕਾ ਕਰਵਾਏ ਗਏ | ਇਸ ਦੌਰਾਨ 4 ਲੜੀਆਂ 'ਚ 212 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਤਿੰਨ ਦਿਨਾਂ ਰਾਤਰੀ ਦੀਵਾਨ ਸਜਾਏ ਗਏ ਜਿਨਾਂ 'ਚ ਭਾਈ ਸਤਨਾਮ ਸਿੰਘ ਘੋਲੀਆ, ਭਾਈ ਗੁਰਪ੍ਰੀਤ ਸਿੰਘ ਚੰਡੀਗੜ੍ਹ, ਭਾਈ ਗੁਰਮੀਤ ਸਿੰਘ ਸ਼ਾਂਤ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਜਤਿੰਦਰਪਾਲ ਸਿੰਘ ਮੋਗਾ, ਗਿਆਨੀ ਰਾਜਦੀਪ ਸਿੰਘ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਭਾਈ ਮਨਜਿੰਦਰ ਸਿੰਘ, ਸੰਤ ਰਜਨੀਸ਼ ਸਿੰਘ ਨੱਥੂਮਾਜਰਾ, ਬਾਬਾ ਭੋਲਾ ਸਿੰਘ ਬੱਡੂਵਾਲ, ਸੰਤ ਬਾਬਾ ਗੁਰਦਿਆਲ ਸਿੰਘ ਟਾਂਡਾ ਉੜਮੁੜ ਵਾਲਿਆ ਨੇ ਸੰਗਤਾਂ ਨੂੰ ਗੁਰੂ-ਜਸ ਸੁਣਾ ਕੇ ਨਿਹਾਲ ਕੀਤਾ | ਸਮਾਗਮਾਂ ਦੇ ਆਖ਼ਰੀ ਦਿਨ ਸ੍ਰੀ ਅਖੰਡ ਪਾਠਾਂ ਦੀ ਅੰਤਿਮ ਲੜੀ ਦੇ ਭੋਗ ਉਪਰੰਤ ਵਿਸ਼ਾਲ ਸੰਤ ਸਮਾਗਮ ਹੋਇਆ, ਜਿਸ ਦੌਰਾਨ ਵੱਖ-ਵੱਖ ਸੰਪਰਦਾਵਾਂ ਤੋਂ ਸੰਤਾਂ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰਬਾਣੀ ਜਸ ਸਰਵਣ ਕਰਵਾਇਆ ਅਤੇ ਕਥਾ ਵਿਚਾਰਾਂ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੇ ਦੇ ਧਾਰਨੀ ਹੋ ਕੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ | ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਭਾਈ ਗੁਰਮਿੰਦਰ ਸਿੰਘ ਦਰਬਾਰ ਸਾਹਿਬ ਸ਼੍ਰੀ ਅੰਮਿ੍ਤਸਰ, ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਾ, ਭਾਈ ਗੁਲਾਬ ਇੰਦਰ ਸਿੰਘ, ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਜਸਕਰਨ ਸਿੰਘ ਜਨਹੇੜੀ, ਭਾਈ ਗਗਨਦੀਪ ਸਿੰਘ ਅੰਮਿ੍ਤਸਰ, ਬਾਬਾ ਰਸ਼ਪਾਲ ਸਿੰਘ, ਸੰਤ ਮੋਹਣ ਸਿੰਘ ਪਿਹੋਵੇ ਵਾਲੇ, ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਰਜਨੀਸ਼ ਸਿੰਘ ਨੱਥੂਮਾਜਰਾ, ਮਹੰਤ ਨਿਰਵਾਣ ਸ਼ੁੱਧ ਮੁਨੀ ਡੇਰਾ ਝਿੜੀ ਚੂਹੜਚੱਕ, ਸੰਤ ਮਹਿੰਦਰ ਸਿੰਘ ਜਨੇਰ, ਸੰਤ ਸ਼ਿਵ ਰਾਓ ਧਰਮਕੋਟ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਤੇਗ਼ਾ ਸਿੰਘ ਰੋਲੀ, ਬਾਬਾ ਜੋਰਾ ਸਿੰਘ ਤਲਵੰਡੀ ਭਾਈ, ਬਾਬਾ ਰਸ਼ਪਾਲ ਸਿੰਘ, ਬਾਬਾ ਗੁਰਚਰਨ ਸਿੰਘ ਰੌਲੀ, ਬਾਬਾ ਅਮਰਜੀਤ ਸਿੰਘ ਨਾਨਕਸਰ ਧਰਮਕੋਟ, ਹੈੱਡ ਗ੍ਰੰਥੀ ਗਿਆਨੀ ਗੁਰਮੇਲ ਸਿੰਘ, ਸੰਤ ਅਨਹਦ ਰਾਜ ਸਿੰਘ ਨਾਨਕਸਰ, ਸੰਤ ਭਰਪੂਰ ਸਿੰਘ ਸ਼ੇਖ਼ਾ ਝਲੂਰ, ਸੰਤ ਇੰਦਰਪਾਲ ਸਿੰਘ ਦੇਵੀਵਾਲ, ਬਾਬਾ ਸੁਰਜੀਤ ਸਿੰਘ ਮਹਿਰੋਂ, ਸੀਨੀਅਰ ਅਕਾਲੀ ਆਗੂ ਤੀਰਥ ਸਿੰਘ ਮਾਹਲਾ, ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਸਮੇਤ ਸਮਾਜ ਸੇਵਾ ਸੁਸਾਇਟੀ, ਪ੍ਰਬੰਧਕ ਕਮੇਟੀ ਬਾਬਾ ਰੱਬ ਜੀ ਮੋਗਾ ਸਮੇਤ ਹੋਰ ਅਨੇਕਾਂ ਧਾਰਮਿਕ, ਸਿਆਸੀ, ਇਲਾਕੇ ਦੀਆਂ ਪੰਚਾਇਤੀ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ | ਸਟੇਜ ਦੀ ਸੇਵਾ ਭਾਈ ਗੁਰਮੀਤ ਸਿੰਘ ਦਾਤੇਵਾਲ ਤੇ ਉੱਘੀ ਸ਼ਖ਼ਸੀਅਤ ਸਰਪੰਚ ਗੁਰਮੀਤ ਸਿੰਘ ਗਗੜਾ ਨੇ ਚਲਾਈ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਵਿੰਦਰ ਸਿੰਘ ਖ਼ਾਲਸਾ ਨੇ ਸਾਰੀਆਂ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਅਸਥਾਨ ਵਲੋਂ ਧਾਰਮਿਕ, ਸਿਆਸੀ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ |