07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੱਖਣ ਬਰਾੜ ਵਲੋਂ ਹਲਕਾ ਧਰਮਕੋਟ ਦੇ ਗੜੇਮਾਰੀ ਨਾਲ ਪ੍ਰਭਾਵਿਤ ਸਾਰੇ ਪਿੰਡਾਂ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 14-04-2026
ਧਰਮਕੋਟ, 13 ਅਪ੍ਰੈਲ (ਪਰਮਜੀਤ ਸਿੰਘ)-ਹਲਕਾ ਧਰਮਕੋਟ 'ਚ ਹਾਲ ਹੀ ਵਿਚ ਪਈ ਗੜੇਮਾਰੀ ਕਾਰਨ ਵੱਡੇ ਪੱਧਰ 'ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ | ਇਸ ਦੌਰਾਨ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਨੇ ਕਿਸਾਨਾਂ ਨਾਲ ਸਿੱਧੀ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਗੜੇਮਾਰੀ ਕਾਰਨ ਹਲਕਾ ਧਰਮਕੋਟ ਦੇ ਕਈ ਪਿੰਡਾਂ 'ਚ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ਹੈ | ਪ੍ਰਭਾਵਿਤ ਪਿੰਡਾਂ 'ਚ ਕੋਟ ਸਦਰ ਖਾਂ, ਕੜਿਆਲ, ਨੂਰਪੁਰ ਹਕੀਮਾਂ, ਬਾਜੇਕੇ, ਢੋਲੇਵਾਲਾ, ਰਸੂਲਪੁਰ, ਮੌਜਗੜ੍ਹ, ਬਾਕਰਵਾਲਾ, ਬਸਤੀ ਚਿਰਾਗ਼ ਸ਼ਾਹ, ਸ਼ੇਰਪੁਰ ਤਾਇਬਾ, ਸੈਦ ਜਲਾਲਪੁਰ, ਰੇੜ੍ਹਵਾਂ ਤੇ ਭੋਇਪੁਰ ਸ਼ਾਮਲ ਹਨ | ਇਨ੍ਹਾਂ ਪਿੰਡਾਂ 'ਚ ਹਜ਼ਾਰਾਂ ਏਕੜ ਵਿਚ ਖੜ੍ਹੀ ਕਣਕ, ਮੱਕੀ ਤੇ ਸਬਜ਼ੀਆਂ ਦੀ ਫ਼ਸਲ ਬਰਬਾਦ ਹੋ ਗਈ ਹੈ | ਇਸ ਦੌਰੇ ਦੌਰਾਨ ਮੱਖਣ ਬਰਾੜ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਂ ਬਹੁਤ ਔਖਾ ਹੈ, ਪਰ ਉਨ੍ਹਾਂ ਨੂੰ ਹੌਂਸਲਾ ਰੱਖਣਾ ਚਾਹੀਦਾ ਹੈ | ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਰਿਹਾ ਹੈ ਤੇ ਅਗਾਂਹ ਵੀ ਉਨ੍ਹਾਂ ਦੀ ਮਦਦ ਲਈ ਤਿਆਰ ਰਹੇਗਾ | ਉਨ੍ਹਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਹੜ੍ਹਾਂ ਦੇ ਸਮੇਂ ਕਿਸਾਨਾਂ ਦੀ ਸਹਾਇਤਾ ਕੀਤੀ ਗਈ ਸੀ, ਉਸੇ ਤਰ੍ਹਾਂ ਇਸ ਮੁਸ਼ਕਲ ਘੜੀ 'ਚ ਵੀ ਪਾਰਟੀ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ | ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਉਹ ਇਸ ਨੁਕਸਾਨ ਤੋਂ ਜਲਦੀ ਉਬਰ ਸਕਣ | ਮੱਖਣ ਬਰਾੜ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕਣਕ ਤੇ ਤੂੜੀ ਮੁਹੱਈਆ ਕਰਵਾਈ ਜਾਵੇਗੀ | ਇਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ ਤੇ ਉਨ੍ਹਾਂ ਦੀਆਂ ਤੁਰੰਤ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲੇਗੀ | ਇਸ ਮੌਕੇ ਸੁਖਵਿੰਦਰ ਸਿੰਘ ਦਾਤੇਵਾਲ, ਰਣਜੀਤ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਸੁਰਜੀਤ ਸਿੰਘ ਰਾਮਗੜ੍ਹ ਸਰਕਲ ਪ੍ਰਧਾਨ, ਨਿਸ਼ਾਨ ਸਿੰਘ ਮੂਸੇਵਾਲਾ, ਜੋਗਿੰਦਰ ਸਿੰਘ, ਗੁਰਜੰਟ ਸਿੰਘ ਚਾਹਲ, ਤਜਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਕਲੇਰ, ਜਗਦੀਪ ਸਿੰਘ ਕੜਿਆਲ, ਬਲਵਿੰਦਰ ਸਿੰਘ ਨੰਬਰਦਾਰ, ਮੇਹਰ ਸਿੰਘ ਕੜਿਆਲ, ਮਾਸਟਰ ਹਰਭਜਨ ਸਿੰਘ, ਗੁਰਦੇਵ ਸਿੰਘ, ਮਹਿਲ ਸਿੰਘ, ਮੋਹਨ ਸਿੰਘ, ਨਿਸ਼ਾਨ ਸਿੰਘ ਬਾਜੇਕੇ, ਗੁਰਬਖ਼ਸ਼ ਸਿੰਘ ਸੰਧੂ, ਜਸਵੀਰ ਸਿੰਘ ਸ਼ੇਰਪੁਰੀ, ਗੁਰਪ੍ਰੀਤ ਸਿੰਘ ਹੇਅਰ, ਬਲਜੀਤ ਸਿੰਘ, ਅਮਨ ਗਾਬਾ, ਨਿਸ਼ਾਨ ਸਿੰਘ ਸ਼ੇਰਪੁਰ, ਜਸਵੀਰ ਸਿੰਘ ਸੈਦ ਜਲਾਲਪੁਰ, ਭੁਪਿੰਦਰ ਸਿੰਘ ਰਸੂਲਪੁਰ,ਬਖ਼ਸ਼ੀਸ਼ ਸਿੰਘ ਮੌਜਗੜ੍ਹ, ਮੇਜਰ ਸਿੰਘ ਭੋਇਪੁਰ, ਸਕੱਤਰ ਸਿੰਘ ਪੰਨੂ, ਅਨੂਪ ਸਿੰਘ, ਜਸਮੇਲ ਸਿੰਘ ਫ਼ੌਜੀ, ਜਸਵਿੰਦਰ ਸਿੰਘ, ਗੁਲਾਬ ਸਿੰਘ ਪੰਡੋਰੀ, ਅਮਨਿੰਦਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿੰਗਸਵੇਅ ਗਲੋਬਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਯੂਨਾਈਟਿਡ ਅਕਾਲੀ ਦਲ ਵਲੋਂ ਪਿੰਡ ਡਾਲਾ ਵਿਖੇ ਪਾਰਟੀ ਨੂੰ ਮਜ਼ਬੂਤ ਕਰਨ ਲਈ 29 ਮੈਂਬਰੀ ਕਮੇਟੀ ਗਠਿਤ <br/>
Ad Position 24