08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਿੰਗਸਵੇਅ ਗਲੋਬਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 14-04-2026
ਕਿਸ਼ਨਪੁਰਾ ਕਲਾਂ, 13 ਅਪ੍ਰੈਲ (ਅਮੋਲਕ ਸਿੰਘ ਕਲਸੀ)-ਕਿੰਗਸਵੇਅ ਗਲੋਬਲ ਸਕੂਲ ਕਿਸ਼ਨਪੁਰਾ ਖ਼ੁਰਦ ਜੋ ਮੋਗਾ ਅਤੇ ਲੁਧਿਆਣਾ ਜ਼ਿਲੇ੍ਹ ਦਾ ਆਈ.ਸੀ.ਐਸ.ਈ. ਪੈਟਰਨ ਤੋਂ ਮਾਨਤਾ ਪ੍ਰਾਪਤ ਹੈ | ਕਿੰਗਸਵੇਅ ਸਕੂਲ 'ਚ ਵਿਸਾਖੀ ਦੇ ਸਮਾਗਮ ਨਾਲ ਅਕੈਡਮਿਕ ਦੇ ਨਾਲ-ਨਾਲ ਸੱਭਿਆਚਾਰ ਗਤੀਵਿਧੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਿੰਗਸਵੇਅ ਦੇ ਪਿ੍ੰਸੀਪਲ ਡਾ. ਵੀ.ਜੇ. ਨਗੇਸ਼, ਵਾਈਸ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਸਿੱਧੂ ਅਤੇ ਸਮੂਹ ਸਟਾਫ਼ ਨੇ ਬੱਚਿਆਂ ਦੀ ਸ਼ਾਨਦਾਰ ਤਿਆਰੀ ਕਰਵਾਈ | ਬੱਚਿਆਂ ਨੇ ਖ਼ਾਲਸਾ ਸਾਜਨਾ ਦਿਵਸ ਤੇ ਸ਼ੁਰੂਆਤੀ ਦੌਰ 'ਚ ਲਾਜਵਾਬ ਪ੍ਰੋਗਰਾਮ ਪੇਸ਼ ਕੀਤਾ | ਬੱਚਿਆਂ ਨੇ ਖ਼ਾਲਸਾ ਸਾਜਨਾ ਦਿਵਸ 'ਤੇ ਚਾਨਣਾ ਪਾਇਆ ਤੇ ਵਿਸਾਖੀ ਦੀ ਮਹੱਤਤਾ ਬਾਰੇ ਦੱਸਿਆ | ਕਿੰਗਸਵੇਅ ਗਲੋਬਲ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਰਾਹੀਂ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਰਦਾਰੀ ਤੇ ਸਿੰਘ ਸ਼ਬਦ ਸਾਨੂੰ ਬਹੁਤ ਮਹਿੰਗੇ ਭਾਅ ਮਿਲਿਆ ਹੈ | ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਸ਼ਾਨਦਾਰ ਸਮਾਗਮ ਦੀ ਪਿ੍ੰਸੀਪਲ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਐਨੇ ਘੱਟ ਸਮੇਂ 'ਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਿੰਗਸਵੇਅ ਦੇ ਪਿ੍ੰਸੀਪਲ ਡਾਕਟਰ ਵੀ.ਜੇ. ਨਗੇਸ਼ ਨੇ ਕਿਹਾ ਕਿ ਅਸੀਂ ਅਕੈਡਮਿਕ ਦੇ ਨਾਲ ਸਪੋਰਟਸ, ਕਲਚਰਲ ਐਕਟੀਵਿਟੀ ਨੂੰ ਪ੍ਰਮੋਟ ਕਰਾਂਗੇ | ਉਨ੍ਹਾਂ ਕਿਹਾ ਕਿ ਨੌਵੀਂ, ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀ ਜੋ ਦੂਸਰੇ ਸਕੂਲ ਦੇ ਹਨ, ਉਨ੍ਹਾਂ ਦੇ ਮਾਪੇ ਵੀ ਆਪਣੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ | ਸਮਾਗਮ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ. ਵੀ.ਜੇ. ਨਗੇਸ਼, ਵਾਈਸ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਸਿੱਧੂ, ਚੇਅਰਮੈਨ ਬਲਜੀਤ ਸਿੰਘ ਸਿੱਧੂ, ਪ੍ਰਧਾਨ ਸੁਰਜੀਤ ਸਿੰਘ ਸਿੱਧੂ, ਜਸਵਿੰਦਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਸਿੱਧੂ ਕੌਂਸਲਰ, ਐਮ.ਡੀ. ਸਿਮਰਨਜੀਤ ਸਿੰਘ ਸਿੱਧੂ, ਮਹਿਕਦੀਪ ਸਿੰਘ, ਦਵਿੰਦਰ ਕੌਰ ਸਿੱਧੂ ਸੁਖਮਨਦੀਪ ਸਿੰਘ ਸਿੱਧੂ ਤੇ ਸਟਾਫ਼ ਨੇ ਸਰਟੀਫਿਕੇਟ ਦੇ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ <br/> ਅਗਲੀ ਖ਼ਬਰ ਮੱਖਣ ਬਰਾੜ ਵਲੋਂ ਹਲਕਾ ਧਰਮਕੋਟ ਦੇ ਗੜੇਮਾਰੀ ਨਾਲ ਪ੍ਰਭਾਵਿਤ ਸਾਰੇ ਪਿੰਡਾਂ ਦਾ ਦੌਰਾ <br/>
Ad Position 24